ਪੋਰਟ ਮੋਰੇਸਬੀ (ਏ.ਐਫ.ਪੀ.)- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਥਿਤ ਤੌਰ 'ਤੇ ਮਤਭੇਦ ਉਭਰਣ ਬਾਰੇ ਮੀਡੀਆ ਵਿਚ ਆਈਆਂ ਖਬਰਾਂ ਨੂੰ ਸ਼ਨੀਵਾਰ ਨੂੰ ਰੱਦ ਕਰ ਦਿੱਤਾ। ਦਰਅਸਲ ਨਿਊਯਾਰਕ ਟਾਈਮਜ਼ ਦੀ ਇਕ ਖਬਰ ਵਿਚ ਕਿਹਾ ਗਿਆ ਸੀ ਕਿ ਟਰੰਪ ਨਿੱਜੀ ਤੌਰ 'ਤੇ ਉਪ ਰਾਸ਼ਟਰਪਤੀ ਦੀ ਨਿਸ਼ਠਾ 'ਤੇ ਸਵਾਲ ਚੁੱਕ ਰਹੇ ਹਨ। ਹਾਲਾਂਕਿ, ਪੇਂਸ ਨੇ ਪੋਰਟ ਮੋਰੇਸਬੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਅਤੇ ਰਾਸ਼ਟਰਪਤੀ ਵਿਚਾਲੇ ਹੁਣ ਤੱਕ ਚੰਗਾ ਤਾਲਮੇਲ ਹੈ।
ਪੇਂਸ ਨੇ ਕਿਹਾ ਕਿ ਸਾਡੇ ਵਿਚਾਲੇ ਇਕ ਮਜ਼ਬੂਤ ਸਬੰਧ ਹੈ। ਮੈਨੂੰ ਉਨ੍ਹਾਂ ਦੀ ਅਗਵਾਈ ਵਿਚ ਉਪ ਰਾਸ਼ਟਰਪਤੀ ਵਜੋਂ ਕੰਮ ਕਰਨ ਦਾ ਸਨਮਾਨ ਮਿਲਿਆ ਹੈ। ਮੈਂ ਉਸ ਵੇਲੇ ਸਨਮਾਨਤ ਮਹਿਸੂਸ ਕੀਤਾ ਸੀ, ਜਦੋਂ ਉਨ੍ਹਾਂ ਨੇ ਮੈਨੂੰ ਆਪਣੇ ਨਾਲ ਚੋਣ ਲੜਣ ਨੂੰ ਕਿਹਾ ਸੀ। ਨਿਊਯਾਰਕ ਟਾਈਮਜ਼ ਦੇ ਮੁਤਾਬਕ ਟਰੰਪ ਨੇ ਆਪਣੇ ਕਈ ਸਲਾਹਕਾਰਾਂ ਨੂੰ ਪੁੱਛਿਆ ਹੈ ਕਿ ਕੀ ਉਪ ਰਾਸ਼ਟਰਪਤੀ ਨਿਸ਼ਠਾਵਾਨ ਹੈ।
ਅੱਗ ਪ੍ਰਭਾਵਿਤ ਇਲਾਕਿਆਂ ਦਾ ਸ਼ਨੀਵਾਰ ਨੂੰ ਜਾਇਜ਼ਾ ਲੈਣਗੇ ‘ਟਰੰਪ’
NEXT STORY