ਓਟਾਵਾ (ਬਿਊਰੋ)— ਬਹਾਮਾਸ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਤਬਾਹੀ ਮਚਾਉਣ ਦੇ ਬਾਅਦ ਤੂਫਾਨ ਡੋਰੀਅਨ ਸ਼ਨੀਵਾਰ ਨੂੰ ਕੈਨੇਡਾ ਪਹੁੰਚ ਗਿਆ। ਤੂਫਾਨ ਨੇ ਨੋਵਾ ਸਕੋਟੀਆ ਸੂਬੇ ਵਿਚ ਸਾਮਬ੍ਰੋ ਕ੍ਰੀਕ ਨੇੜੇ ਭਾਰੀ ਤਬਾਹੀ ਮਚਾਈ। ਇੱਥੇ ਕਈ ਇਮਾਰਤਾਂ ਅਤੇ ਰੁੱਖ ਡਿੱਗ ਗਏ। ਇਹੀ ਨਹੀਂ ਇਲਾਕੇ ਵਿਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ, ਜਿਸ ਨਾਲ ਸੈਂਕੜੇ ਲੋਕ ਪ੍ਰਭਾਵਿਤ ਹੋਏ ਹਨ।
ਰਾਸ਼ਟਰੀ ਤੂਫਾਨ ਕੇਂਦਰ ਮੁਤਾਬਕ ਤੂਫਾਨ ਦੀ ਅਨੁਮਾਨਿਤ ਗਤੀ ਮੁਤਾਬਕ ਹਵਾਵਾਂ ਲਗਾਤਾਰ 100 ਮੀਲ ਪ੍ਰਤੀ ਘੰਟੇ (155 ਕਿਲੋਮੀਟਰ ਪ੍ਰਤੀ ਘੰਟਾ) ਦੀ ਗਤੀ ਨਾਲ ਚੱਲ ਰਹੀਆਂ ਸਨ। ਡੋਰੀਅਨ 30 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਉੱਤਰ-ਪੂਰਬ ਵੱਲ ਵੱਧ ਰਿਹਾ ਹੈ। ਇਹ ਤੂਫਾਨ ਹਾਲੇ ਵੀ ਖਤਰਨਾਕ ਹੈ ਜਿਸ ਵਿਚ ਸ਼੍ਰੇਣੀ 2 ਦੇ ਤੂਫਾਨ ਦੇ ਬਰਾਬਰ ਹਵਾਵਾਂ ਚੱਲ ਰਹੀਆਂ ਹਨ। ਕੇਂਦਰ ਨੇ ਕਿਹਾ ਕਿ ਨੋਵਾ ਸਕੋਟੀਆ ਅਤੇ ਨਿਊਫਾਊਂਲੈਂਡ ਦੇ ਕੁਝ ਹਿੱਸਿਆਂ ਵਿਚ ਤੂਫਾਨ ਕਾਰਨ ਚਿਤਾਵਨੀ ਜਾਰੀ ਕੀਤੀ ਗਈ ਹੈ।
ਚੀਨ 'ਚ ਲੱਗੇ ਭੂਚਾਲ ਦੇ ਝਟਕੇ, ਇਕ ਦੀ ਮੌਤ ਤੇ 29 ਲੋਕ ਜ਼ਖਮੀ
NEXT STORY