ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫ਼ਤੇ ਦੇ ਅੰਤ ਤੱਕ ਯਾਨੀ ਸ਼ਨੀਵਾਰ ਤੋਂ ਕੈਨੇਡਾ, ਚੀਨ ਅਤੇ ਮੈਕਸੀਕੋ ਸਮੇਤ ਅਮਰੀਕਾ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ 'ਤੇ ਟੈਰਿਫ ਲਗਾਉਣ ਜਾ ਰਹੇ ਹਨ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਬ੍ਰੀਫਿੰਗ ਰੂਮ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਟਰੰਪ ਮੈਕਸੀਕੋ ਅਤੇ ਕੈਨੇਡਾ 'ਤੇ 25 ਫੀਸਦੀ ਅਤੇ ਚੀਨ 'ਤੇ 10 ਫੀਸਦੀ ਟੈਰਿਫ ਲਗਾਉਣਗੇ।
ਗੈਰ-ਕਾਨੂੰਨੀ ਫੈਂਟਾਨਿਲ ਕਾਰਨ ਅਮਰੀਕਾ ਵਿੱਚ 10 ਲੱਖ ਮੌਤਾਂ
ਇਹ ਕਦਮ ਉਨ੍ਹਾਂ ਦੇਸ਼ਾਂ ਖਿਲਾਫ ਚੁੱਕਿਆ ਜਾ ਰਿਹਾ ਹੈ ਜੋ ਗੈਰ-ਕਾਨੂੰਨੀ ਫੈਂਟਾਨਾਇਲ ਦੀ ਸਪਲਾਈ ਅਤੇ ਵੰਡ ਦੀ ਇਜਾਜ਼ਤ ਦੇ ਕੇ ਅਮਰੀਕਾ 'ਚ ਡਰੱਗ ਦੀ ਸਮੱਸਿਆ ਨੂੰ ਵਧਾਵਾ ਦੇ ਰਹੇ ਹਨ। ਲੇਵਿਟ ਨੇ ਕਿਹਾ, "ਮੈਕਸੀਕੋ 'ਤੇ 25 ਫੀਸਦੀ ਟੈਰਿਫ, ਕੈਨੇਡਾ 'ਤੇ 25 ਫੀਸਦੀ ਟੈਰਿਫ, ਅਤੇ ਸਾਡੇ ਦੇਸ਼ ਵਿੱਚ ਗੈਰ-ਕਾਨੂੰਨੀ ਫੈਂਟਾਨਾਇਲ ਭੇਜੇ ਜਾਣ ਲਈ ਚੀਨ 'ਤੇ 10 ਫੀਸਦੀ ਟੈਰਿਫ, ਜਿਸ ਨੇ 1 ਮਿਲੀਅਨ ਅਮਰੀਕੀਆਂ ਦੀ ਜਾਨ ਲੈ ਲਈ ਹੈ।"
ਇਹ ਵੀ ਪੜ੍ਹੋ : ਅਮਰੀਕਾ 'ਚ ਇਕ ਹੋਰ ਜਹਾਜ਼ ਕ੍ਰੈਸ਼, ਕਈ ਘਰਾਂ ਨੂੰ ਲੱਗੀ ਅੱਗ, 6 ਲੋਕਾਂ ਦੀ ਮੌਤ
ਲੇਵਿਟ ਨੇ 1 ਮਾਰਚ ਤੋਂ ਟੈਰਿਫ ਦੀਆਂ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ, ਜਿਵੇਂ ਕਿ ਕੁਝ ਮੀਡੀਆ ਆਉਟਲੈਟਾਂ ਦੁਆਰਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟਾਂ ਗਲਤ ਹਨ ਅਤੇ ਟਰੰਪ 1 ਫਰਵਰੀ ਤੋਂ ਦੇਸ਼ਾਂ 'ਤੇ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਉਸ ਨੇ ਕਿਹਾ, ''ਇਹ ਰਾਸ਼ਟਰਪਤੀ ਵੱਲੋਂ ਕੀਤੇ ਵਾਅਦੇ ਹਨ ਅਤੇ ਵਾਅਦੇ ਨਿਭਾਏ ਗਏ ਹਨ।''
ਚੀਨ 'ਤੇ 60 ਫ਼ੀਸਦੀ ਟੈਰਿਫ ਲਗਾਉਣ ਦਾ ਕੀਤਾ ਸੀ ਵਾਅਦਾ
ਟਰੰਪ ਕਹਿ ਰਹੇ ਹਨ ਕਿ ਉਹ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਆਯਾਤ ਉਤਪਾਦਾਂ 'ਤੇ ਟੈਰਿਫ ਲਗਾਉਣ ਦੀ ਆਪਣੀ ਧਮਕੀ 'ਤੇ ਅਮਲ ਕਰਨਗੇ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਚੀਨ 'ਚ ਬਣੇ ਉਤਪਾਦਾਂ 'ਤੇ 60 ਫੀਸਦੀ ਤੱਕ ਟੈਰਿਫ ਲਗਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਇਸ 'ਤੇ ਕੋਈ ਫੌਰੀ ਕਾਰਵਾਈ ਨਹੀਂ ਕੀਤੀ ਸਗੋਂ ਆਪਣੀ ਪ੍ਰਸ਼ਾਸਨਿਕ ਟੀਮ ਨੂੰ ਇਸ ਮਾਮਲੇ ਦਾ ਡੂੰਘਾਈ ਨਾਲ ਅਧਿਐਨ ਕਰਨ ਦੇ ਆਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗਾਈ ਦੀ ਮਾਰ; ਵਧੀਆਂ ਪੈਟਰੋਲ ਦੀਆਂ ਕੀਮਤਾਂ, 7 ਰੁਪਏ ਮਹਿੰਗਾ ਹੋਇਆ ਡੀਜ਼ਲ
NEXT STORY