ਬਰੈਂਪਟਨ/ਨਿਊਯਾਰਕ (ਰਾਜ ਗੋਗਨਾ): ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸਿਟੀ ਬਰੈਂਪਟਨ ਦੇ ਰਹਿਣ ਵਾਲੇ ਇਕ ਪੰਜਾਬੀ ਟਰਾਂਸਪੋਰਟਰ ਨੂੰ ਕੈਨੇਡਾ ਰੈਵੀਨਿਉ ਏਜੰਸੀ (ਸੀਆਰਏ) ਦੇ ਨਾਲ ਧੋਖਾਧੜੀ ਕਰਨ ਕਰਨ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ। ਬੀਤੇਂ ਦਿਨੀ ਮਿਤੀ 19 ਜੁਲਾਈ ਨੂੰ ਬਰੈਂਪਟਨ, ਓਂਟਾਰੀਓ ਦੀ ਇੱਕ ਟਰੱਕਿੰਗ ਕੰਪਨੀ ਦੇ ਮਾਲਕ ਦਸੌਂਧਾ ਸਿੰਘ ਖੱਖ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵੱਲੋਂ ਦੋ ਸਾਲ ਸ਼ਰਤਾਂ ਨਾਲ ਸਜ਼ਾ ਅਤੇ 108,562 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਕੁਇਨਬੀਨ ਕੌਂਸਲ ਚੋਣਾਂ 'ਚ ਕਿਸਮਤ ਅਜਮਾਏਗਾ ਮੁਕਤਸਰੀਆ ਪੰਜਾਬੀ ਨੌਜਵਾਨ 'ਕੈਮੀ'
ਖੱਖ ਨੇ ਆਬਕਾਰੀ ਟੈਕਸ ਐਕਟ ਦੇ ਤਹਿਤ ਮਾਲ ਅਤੇ ਸੇਵਾਵਾਂ ਟੈਕਸ/ਵਿਕਰੀ ਟੈਕਸ (ਜੀਐਸਟੀ/ਐਚਐਸਟੀ) ਵਿੱਚ ਧੋਖਾਧੜੀ ਦੀਆਂ ਤਿੰਨ ਗਲਤ ਸਟੇਟਮੈਂਟਾ ਲਗਾਈਆਂ ਸਨ। 7 ਜੂਨ, 2019 ਨੂੰ ਖੱਖ ਨੇ ਆਪਣੀ ਗਲਤੀ ਮੰਨ ਲਈ ਸੀ। ਖੱਖ ਨੇ 7 ਟਰੱਕਾਂ ਦੀ ਖਰੀਦ ਦੇ ਜਾਲੀ ਕਾਗਜ਼ਾਤ ਲਾਕੇ ਜੀਐਸਟੀ/ਐਚਐਸਟੀ ਰਿਟਰਨ ਲੈਣ ਲਈ ਝੂਠਾ ਕਲੇਮ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਖੁਸ਼ਖ਼ਬਰੀ, H-1B ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਅਮਰੀਕਾ ਨੇ ਦਿੱਤੀ ਵੱਡੀ ਸਹੂਲਤ
ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ
NEXT STORY