ਟੋਰਾਂਟੋ- ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਦੋ ਨੌਜਵਾਨਾਂ 'ਤੇ ਇਕ ਪੁਲਸ ਅਧਿਕਾਰੀ ਐਂਡਰੀਊ ਹਰਨਾਟ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਪੁਲਸ ਨੇ ਦੱਸਿਆ ਕਿ 17 ਅਤੇ 19 ਸਾਲਾ ਨੌਜਵਾਨਾਂ ਨੇ ਮਿਲ ਕੇ ਹਰਨਾਟ ਵਿਚ ਗੱਡੀ ਮਾਰੀ ਤੇ ਉਸ ਨੂੰ ਅੱਗੇ ਤੱਕ ਘੜੀਸਦੇ ਲੈ ਗਏ।
19 ਸਾਲਾ ਦੋਸ਼ੀ ਦੀ ਪਛਾਣ ਅਮੀਰ ਅਬਦੁਲਰਹਿਮਾਨ ਵਜੋਂ ਦੱਸੀ ਗਈ ਤੇ 17 ਸਾਲਾ ਨਾਬਾਲਗ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਰਨਾਟ ਟ੍ਰੈਫਿਕ ਸਟਾਪ 'ਤੇ ਖੜ੍ਹਾ ਸੀ ਤੇ ਇਕ ਗੱਡੀ ਉਸ ਵਿਚ ਆ ਕੇ ਵੱਜੀ ਤੇ ਉਸ ਨੂੰ ਦੂਰ ਤੱਕ ਘੜੀਸਦੇ ਹੋਏ ਲੈ ਗਈ। ਗੱਡੀ ਵਿਚ ਸਵਾਰ ਦੋਵੇਂ ਨੌਜਵਾਨਾਂ ਨੂੰ ਪਤਾ ਸੀ ਕਿ ਪੁਲਸ ਵਾਲਾ ਗੱਡੀ ਨਾਲ ਘੜੀਸਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਗੱਡੀ ਨਾ ਰੋਕੀ। ਜ਼ਖ਼ਮੀ ਪੁਲਸ ਅਧਿਕਾਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨਾ ਬਚ ਸਕੀ। ਪੁਲਸ ਨੇ ਘੇਰ ਕੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਦੱਸਣ।
ਪਾਕਿ ਸਰਕਾਰ ਨੇ ਰੈਲੀਆਂ ਕਰਨ ’ਤੇ ਵਿਰੋਧੀ ਨੇਤਾਵਾਂ ’ਤੇ ਕੇਸ ਦਰਜ ਕਰਨੇ ਸ਼ੁਰੂ ਕੀਤੇ
NEXT STORY