ਵੈਨਕੂਵਰ (ਮਲਕੀਤ ਸਿੰਘ)- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਸਥਿਤ ਬੋਂਡੀ ਬੀਚ ‘ਤੇ ਹਨੁੱਕਾ ਸਮਾਗਮ ਦੌਰਾਨ ਹੋਏ ਹਮਲੇ ਤੋਂ ਬਾਅਦ ਇਸ ਦੀ ਨਿੰਦਾ ਕਰਦਿਆਂ ਕੈਨੇਡਾ ਦੇ ਰਾਜਨੀਤਿਕ ਆਗੂਆਂ ਅਤੇ ਪੁਲਸ ਅਧਿਕਾਰੀਆਂ ਵੱਲੋਂ ਜਨਤਾ ਨੂੰ ਸੁਰੱਖਿਆ ਬਾਰੇ ਭਰੋਸਾ ਦਿਵਾਇਆ ਜਾ ਰਿਹਾ ਹੈ। ਇਸ ਦੁਖਦਾਈ ਘਟਨਾ ਮਗਰੋਂ ਧਾਰਮਿਕ ਸਮਾਗਮਾਂ ਦੀ ਸੁਰੱਖਿਆ ਸਬੰਧੀ ਕੌਮਾਂਤਰੀ ਪੱਧਰ 'ਤੇ ਚਿੰਤਾ ਵਾਲੀ ਸਥਿਤੀ ਬਣਨਾ ਸੁਭਾਵਿਕ ਹੀ ਹੈ।
ਕੈਨੇਡੀਅਨ ਨੇਤਾਵਾਂ ਨੇ ਇਸ ਘਟਨਾ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਧਾਰਮਿਕ ਨਫ਼ਰਤ ਜਾਂ ਹਿੰਸਾ ਲਈ ਸਮਾਜ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਨੇ ਯਹੂਦੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਵੀ ਧਾਰਮਿਕ ਸਮਾਗਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਸਟ੍ਰੇਲੀਆ ਦੇ ਸਿਡਨੀ 'ਚ ਪੈਂਦੇ ਬੋਂਡੀ ਬੀਚ 'ਤੇ ਹਮਲਾਵਰ ਪਿਓ-ਪੁੱਤ ਨੇ ਹਨੁੱਕਾ ਸਮਾਗਮ 'ਚ ਸ਼ਾਮਲ ਹੋਏ 15 ਯਹੂਦੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦਕਿ ਹਮਲਾਵਰਾਂ 'ਚੋਂ ਵੀ ਇਕ ਨੂੰ ਢੇਰ ਕਰ ਦਿੱਤਾ ਗਿਆ ਸੀ, ਜਦਕਿ ਦੂਜੇ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ। ਇਸ ਹਮਲੇ ਮਗਰੋਂ ਦੁਨੀਆ ਭਰ 'ਚ ਅੱਤਵਾਦ ਖ਼ਿਲਾਫ਼ ਗੁੱਸਾ ਦੇਖਿਆ ਜਾ ਰਿਹਾ ਹੈ।
ਮੈਕਸੀਕੋ 'ਚ ਵੱਡਾ ਜਹਾਜ਼ ਹਾਦਸਾ: ਐਮਰਜੈਂਸੀ ਲੈਂਡਿੰਗ ਵੇਲੇ ਬਿਲਡਿੰਗ ਨਾਲ ਟਕਰਾਇਆ ਪ੍ਰਾਈਵੇਟ ਜੈੱਟ, 7 ਦੀ ਮੌਤ
NEXT STORY