ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 1,11,124 ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ। ਹਾਲਾਂਕਿ ਰਾਹਤ ਦੀ ਗੱਲ ਹੈ ਕਿ ਹੁਣ ਤੱਕ 97,474 ਲੋਕ ਸਿਹਤਯਾਬ ਹੋ ਚੁੱਕੇ ਹਨ। ਇੱਥੇ ਕੁੱਲ 8,858 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 4,792 ਲੋਕ ਇਸ ਸਮੇਂ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਪਿਛਲੇ 24 ਘੰਟਿਆਂ ਦੌਰਾਨ 32 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪਿਛਲੇ ਕੁਝ ਸਮੇਂ ਤੋਂ ਆ ਰਹੇ ਮਾਮਲਿਆਂ ਵਿਚੋਂ ਘੱਟ ਹੈ। ਪਿਛਲੇ ਹਫਤੇ 102 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ।
ਅਲਬਰਟਾ ਵਿਚ ਇਸ ਦੌਰਾਨ 97 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ। ਪਿਛਲੇ 3 ਦਿਨਾਂ ਵਿਚ 102 ਨਵੇਂ ਮਾਮਲੇ ਸਾਹਮਣੇ ਆਏ ਹਨ। ਸਸਕੈਚਵਨ ਵਿਚ 19, ਮੈਨੀਟੋਬਾ ਵਿਚ 11, ਕਿਊਬਿਕ ਵਿਚ 150, ਓਂਟਾਰੀਓ ਵਿਚ 135 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਸਾਊਦੀ ਸਰਕਾਰ ਦਾ ਨਵਾਂ ਆਦੇਸ਼, ਇਸ ਸਾਲ ਸਿਰਫ 1,000 ਸ਼ਰਧਾਲੂ ਕਰ ਸਕਣਗੇ ਹੱਜ ਯਾਤਰਾ
NEXT STORY