ਓਟਾਵਾ- ਮੰਗਲਵਾਰ ਨੂੰ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਪਹਿਲੀ ਵਾਰ ਇਕ ਦਿਨ ਵਿਚ 2,364 ਮਾਮਲੇ ਦਰਜ ਹੋਣ ਤੋਂ ਬਾਅਦ ਚਿੰਤਾ ਹੋਰ ਵੱਧ ਗਈ ਹਾਲਾਂਕਿ ਬੁੱਧਵਾਰ ਨੂੰ ਕੋਰੋਨਾ ਦੇ ਨਵੇਂ 1795 ਮਾਮਲੇ ਦਰਜ ਹੋਏ ਹਨ ਜੋ ਕਿ ਬੀਤੇ ਦਿਨ ਨਾਲੋਂ ਘੱਟ ਹਨ। ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,72,942 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ 11 ਹੋਰ ਮੌਤਾਂ ਹੋਈਆਂ ਹੇ ਤੇ ਕੁੱਲ ਮ੍ਰਿਤਕਾਂ ਦੀ ਗਿਣਤੀ 9,541 ਹੋ ਗਈ ਹੈ। ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਰਿਕਾਰਡ ਤੋੜ ਰਹੇ ਹਨ ਜੋ ਟਰੂਡੋ ਸਰਕਾਰ ਲਈ ਖ਼ਤਰਾ ਵਧਾ ਰਹੇ ਹਨ।
ਓਂਟਾਰੀਓ ਵਿਚ 583 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਓਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਕਿਹਾ ਕਿ ਉਹ ਕੋਰੋਨਾ ਟੈਸਟਿੰਗ ਦੀ ਦਰ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਭੀੜ ਇਕੱਠੀ ਹੋਣ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਸਿਹਤ ਕੈਨੇਡਾ ਨੇ 20 ਮਿੰਟ ਵਿਚ ਰਿਪੋਰਟ ਦੇਣ ਵਾਲੇ ਰੈਪਿਡ ਟੈਸਟ ਨੂੰ ਪ੍ਰਵਾਨਗੀ ਦੇ ਦਿੱਤੀ। ਕੈਨੇਡਾ ਸਰਕਾਰ ਵਲੋਂ 2 ਕਰੋੜ ਤੋਂ ਵੱਧ ਰੈਪਿਡ ਟੈਸਟ ਕਿੱਟਾਂ ਖਰੀਦਣ ਲਈ ਅਮਰੀਕਾ ਦੀ ਐਬੌਟ ਲੈਬੋਰਟਰੀਜ਼ ਨਾਲ ਸਮਝੌਤਾ ਵੀ ਕੀਤਾ ਗਿਆ ਹੈ। ਕਿਊਬਿਕ ਦੇ ਸਿਹਤ ਮੰਤਰੀ ਨੇ ਬਿਨਾਂ ਤਾਲਾਬੰਦੀ ਦੇ ਐਲਾਨ ਦੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੋਬਲ ਪੁਰਸਕਾਰ ਲਈ ਨਾਮਜ਼ਦ
NEXT STORY