ਟੋਰਾਂਟੋ : ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਕਾਰਨ ਇਟਲੀ, ਫਰਾਂਸ, ਸਪੇਨ ਤੇ ਬੈਲਜੀਅਮ ਨੇ ਜਿੱਥੇ ਪੂਰਾ ਦੇਸ਼ ਲਾਕਡਾਊਨ ਕਰ ਦਿੱਤਾ ਹੈ, ਉੱਥੇ ਹੀ ਕੈਨੇਡਾ ‘ਚ ਵੀ ਕੋਵਿਡ-19 ਦੇ ਮਾਮਲੇ ਦਿਨੋਂ-ਦਿਨ ਵਧ ਰਹੇ ਹਨ। ਪੰਜਾਬੀਆਂ ਦੇ ਗੜ੍ਹ ਬਿ੍ਰਟਿਸ਼ ਕੋਲੰਬੀਆ (ਬੀ. ਸੀ.) 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਵਧ ਕੇ 348 ‘ਤੇ ਪਹੁੰਚ ਗਈ ਹੈ। ਬੀਤੇ ਦਿਨ ਇਸ ਸੂਬੇ ‘ਚ 77 ਨਵੇਂ ਮਾਮਲੇ ਸਾਹਮਣੇ ਆਏ ਹਨ।
ਉੱਥੇ ਹੀ ਕੈਨੇਡਾ ਭਰ ‘ਚ 214 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੂਰੇ ਦੇਸ਼ ‘ਚ ਇਨਫੈਕਟਡ ਲੋਕਾਂ ਦੀ ਗਿਣਤੀ 1,087 ਹੋ ਗਈ ਹੈ ਅਤੇ ਕੁੱਲ 12 ਮੌਤਾਂ ਹੋਈਆਂ ਹਨ।
ਬੀ. ਸੀ. ‘ਚ ਹੁਣ ਤਕ ਕੋਰੋਨਾ ਵਾਇਰਸ ਕਾਰਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ । ਕਈ ਲੋਕਾਂ ਦਾ ਅਜੇ ਇਲਾਜ ਚੱਲ ਰਿਹਾ ਹੈ, ਉੱਥੇ ਹੀ 6 ਲੋਕਾਂ ਦੀ ਹਾਲਤ ਠੀਕ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਓਂਟਾਰੀਓ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 318 ਹੋ ਗਈ ਹੈ। ਅਲਬਰਟਾ ‘ਚ 195 ਅਤੇ ਕਿਊਬਿਕ ‘ਚ 139 ਲੋਕ ਇਨਫੈਕਟਡ ਹਨ। ਇਸ ਵਿਚਕਾਰ ਓਂਟਾਰੀਓ ਸਰਕਾਰ ਨੇ ਵਿਦਿਆਰਥੀਆਂ ਲਈ ਆਨਲਾਈਨ ਲਰਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਜੋ ਉਹ ਘਰ ਬੈਠੇ ਹੀ ਪੇਪਰਾਂ ਦੀ ਤਿਆਰੀ ਕਰ ਸਕਣ। ਓਧਰ ਬੀ. ਸੀ. ‘ਚ ਸ਼ਰਾਬ ਦੇ ਠੇਕੇ ਬੰਦ ਨਹੀਂ ਕੀਤੇ ਗਏ ਹਨ ਪਰ ਗਾਹਕਾਂ ਦੀ ਗਿਣਤੀ ਸੀਮਤ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।
ਵੈਨਕੂਵਰ ਨੇ ਸਾਰੇ ਰੈਸਟੋਰੈਂਟਾਂ 'ਚ ਟੇਬਲ ਸਰਵਿਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ, ਖੇਡ ਮੈਦਾਨ ਵੀ ਬੰਦ ਕਰ ਦਿੱਤੇ ਗਏ ਹਨ। ਵੈਨਕੂਵਰ ‘ਚ ਸਾਰੇ ਸਕੂਲ, ਠੇਕੇ ਤੇ ਕਲੱਬ ਪਹਿਲਾਂ ਹੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਬਹੁਤ ਸਾਰੇ ਕਾਰੋਬਾਰਾਂ ਨੇ ਵੀ ਵਰਕਰਾਂ ਦੀ ਗਿਣਤੀ ਸੀਮਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ, ਕੈਨੇਡਾ ਤੇ ਮੈਕਸੀਕੋ ਨੇ ਸਰਹੱਦੀ ਆਵਾਜਾਈ ਨੂੰ ਬਿਲਕੁਲ ਸੀਮਤ ਕਰ ਦਿੱਤਾ ਹੈ। ਅਮਰੀਕਾ 'ਚ ਤਕਰੀਬਨ 230 ਲੋਕਾਂ ਦੀ ਜਾਨ ਵਾਇਰਸ ਕਾਰਨ ਜਾ ਚੁੱਕੀ ਹੈ ਅਤੇ 18,500 ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹਨ।
ਅਮਰੀਕੀ ਰਾਸ਼ਟਰਪਤੀ ਦੇ ਦਫਤਰ 'ਚ ਮਚਿਆ ਹੜਕੰਪ, White House 'ਚ ਇਕ ਅਫ਼ਸਰ ਕੋਰੋਨਾ ਪਾਜ਼ਟਿਵ
NEXT STORY