ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਦੇਸ਼ ਵਾਸੀਆਂ ਨੂੰ ਕੋਰੋਨਾ ਤੋਂ ਬਚਣ ਲਈ ਚਿਤਾਵਨੀ ਦਿੱਤੀ ਤੇ ਦੱਸਿਆ ਕਿ ਅਜੇ ਵੀ ਕੋਰੋਨਾ ਵਾਇਰਸ ਮਹਾਮਾਰੀ ਗੰਭੀਰ ਬਣੀ ਹੋਈ ਹੈ। ਹਾਲਾਂਕਿ ਵਾਇਰਸ ਦੀ ਗਤੀ ਕਾਫੀ ਘੱਟ ਹੋਈ ਹੈ ਪਰ ਟਰੂਡੋ ਨੇ ਕਿਹਾ ਕਿ ਕੁੱਝ ਖੇਤਰਾਂ ਵਿਚ ਸਥਿਤੀ ਗੰਭੀਰ ਬਣੀ ਹੋਈ ਹੈ, ਜਿੱਥੇ ਵੱਡੀ ਗਿਣਤੀ ਵਿਚ ਨਵੇਂ ਮਾਮਲੇ ਅਜੇ ਵੀ ਦਰਜ ਕੀਤੇ ਜਾ ਰਹੇ ਹਨ। ਦੇਖਭਾਲ ਘਰਾਂ ਵਰਗੀਆਂ ਥਾਵਾਂ ਵਿਚ ਅਜੇ ਸਥਿਤੀ ਰਾਹਤ ਭਰੀ ਨਹੀਂ ਹੈ।
ਟਰੂਡੋ ਨੇ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ," ਮੈਂ ਬਹੁਤ ਸਪੱਸ਼ਟ ਹੋਣਾ ਚਾਹੁੰਦਾ ਹਾਂ। ਅਸੀਂ ਜੰਗਲ ਤੋਂ ਬਾਹਰ ਨਹੀਂ ਹਾਂ। ਮਹਾਮਾਰੀ ਅਜੇ ਵੀ ਕੈਨੇਡਾ ਦੇ ਲੋਕਾਂ ਦੇ ਸਿਹਤ ਤੇ ਸੁਰੱਖਿਆ ਲਈ ਖਤਰਾ ਹੈ। ਜਦ ਅਸੀਂ ਕੁਝ ਪਾਬੰਦੀਆਂ ਨੂੰ ਢਿੱਲਾ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਹੋਰ ਉਪਾਅ ਵੀ ਮਜ਼ਬੂਤ ਕਰਨੇ ਪੈਂਦੇ ਹਨ ਤੇ ਜਿਵੇਂ ਹੀ ਲੋਕ ਕੰਮ 'ਤੇ ਵਾਪਸ ਜਾਂਦੇ ਹਨ,ਇਹ ਹੋਰ ਵੀ ਮਹੱਤਵਪੂਰਣ ਹੈ ਕਿ ਅਸੀਂ ਦੂਜਿਆਂ ਤੋਂ ਦੋ ਮੀਟਰ ਦੀ ਦੂਰੀ ਰੱਖੀਏ, ਅਸੀਂ ਹੱਥ ਧੋਂਦੇ ਰਹੀਏ ਤੇ ਮਾਸਕ ਲਗਾ ਕੇ ਰੱਖੀਏ।"
ਯੂ. ਕੇ. ਦੇ 'ਵਿਸ਼ਵ ਟੀਕਾ ਮਿਸ਼ਨ' ਵਿਚ ਭਾਰਤ ਹੋਇਆ ਸ਼ਾਮਲ, ਕੋਰੋਨਾ ਦਾ ਇਲਾਜ ਲੱਭਣ 'ਚ ਲੱਗੀ ਦੁਨੀਆ
NEXT STORY