ਵੈਨਕੂਵਰ (ਮਲਕੀਤ ਸਿੰਘ) - ਜਰਮਨੀ ਦੇ ਵਿਂਟਰਬਰਗ ਵਿੱਚ ਹੋਏ ਆਈ.ਬੀ.ਐਸ.ਐਫ. ਵਰਲਡ ਕੱਪ ਦੌਰਾਨ ਕੈਨੇਡਾ ਦੀ ਮਹਿਲਾ ਖਿਡਾਰਨ ਸਿੰਥੀਆ ਅਪੀਆਹ ਨੇ ਹੋਏ ਸਖ਼ਤ ਮੁਕਾਬਲੇ ਦੌਰਾਨ ਚਾਂਦੀ ਦਾ ਤਮਗਾ ਜਿੱਤਣ 'ਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਨਤੀਜਾ ਉਸ ਦੇ ਕੈਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਕੈਨੇਡਾ ਦੇ ਮਹਾਨਗਰ ਟੋਰਾਂਟੋ ਨਾਲ ਸਬੰਧਤ 35 ਸਾਲਾ ਸਿੰਥੀਆ ਅਪੀਆਹ ਨੇ ਦੋ ਹੀਟਾਂ ਵਿੱਚ ਕੁੱਲ 1 ਮਿੰਟ 58.53 ਸਕਿੰਟ ਦਾ ਸਮਾਂ ਲਗਾ ਕੇ ਦੂਜਾ ਸਥਾਨ ਹਾਸਲ ਕੀਤਾ। ਉਸ ਦਾ ਇਹ ਪ੍ਰਦਰਸ਼ਨ ਵਰਲਡ ਕੱਪ ਮੰਚ ‘ਤੇ ਕੈਨੇਡਾ ਲਈ ਮਹੱਤਵਪੂਰਨ ਕਾਮਯਾਬੀ ਵਜੋਂ ਵੇਖਿਆ ਜਾ ਰਿਹਾ ਹੈ।
ਕੈਨੇਡੀਅਨ ਟੀਮ ਅਧਿਕਾਰੀਆਂ ਨੇ ਕਿਹਾ ਕਿ ਅਪੀਆਹ ਦੀ ਲਗਾਤਾਰ ਮਿਹਨਤ ਅਤੇ ਤਕਨੀਕੀ ਸੁਧਾਰਾਂ ਨੇ ਉਸਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤ ਦਾਅਵੇਦਾਰ ਬਣਾਇਆ ਹੈ। ਅਤੇ ਭਵਿੱਖ ਵਿੱਚ ਹੋਣ ਵਾਲੇ ਅਗਲੇ ਵਰਲਡ ਕੱਪ ਮੁਕਾਬਲਿਆਂ ਦੌਰਾਨ ਉਸ ਵੱਲੋਂ ਹੋਰ ਬਿਹਤਰ ਕਾਰਗੁਜ਼ਾਰੀ ਦਿਖਾਏ ਜਾਣ ਦੀ ਆਸ ਕੀਤੀ ਜਾ ਰਹੀ ਹੈ।
ਵੈਨੇਜ਼ੁਏਲਾ 'ਤੇ ਅਮਰੀਕਾ ਦੇ ਐਕਸ਼ਨ ਤੋਂ ਭੜਕਿਆ ਚੀਨ, ਅੰਤਰਰਾਸ਼ਟਰੀ ਕਾਨੂੰਨ ਦੀ ਘੋਰ ਉਲੰਘਣਾ ਦੱਸਿਆ
NEXT STORY