ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਮਹਾਨਗਰ ਕੈਲਗਰੀ ਵਿੱਚ ਹੋਏ ਵਰਲਡ ਕੱਪ ਹਾਫਪਾਈਪ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੈਨੇਡਾ ਦੀ ਖਿਡਾਰਨ ਐਲਿਜ਼ਾਬੈਥ ਹੋਸਕਿੰਗ ਨੇ ਸੋਨੇ ਦਾ ਤਮਗਾ ਜਿੱਤਣ 'ਚ ਅਹਿਮ ਕਾਮਯਾਬੀ ਪ੍ਰਾਪਤ ਕੀਤੀ ਹੈ, ਜੋ ਉਸਦੇ ਹੁਣ ਤੱਕ ਦੇ ਕੈਰੀਅਰ ਦਾ ਪਹਿਲਾ ਵਰਲਡ ਕੱਪ ਤਮਗਾ ਹੈ।
ਕਿਉਬੈਕ ਦੇ ਲੋਂਗੂਇਲ ਸ਼ਹਿਰ ਦੀ ਰਹਿਣ ਵਾਲੀ 24 ਸਾਲਾ ਹੋਸਕਿੰਗ ਨੇ ਦੋ ਰਨਾਂ ਵਿੱਚੋਂ ਪਹਿਲੇ ਰਨ ਵਿੱਚ 82.5 ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਘਰੇਲੂ ਮੈਦਾਨ ’ਤੇ ਇਹ ਜਿੱਤ ਕੈਨੇਡਾ ਲਈ ਇਤਿਹਾਸਕ ਮੰਨੀ ਜਾ ਰਹੀ ਹੈ, ਕਿਉਂਕਿ ਉਹ ਘਰੇਲੂ ਬਰਫ਼ ’ਤੇ ਮਹਿਲਾ ਵਰਲਡ ਕੱਪ ਹਾਫਪਾਈਪ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਸਨੋਬੋਰਡਰ ਬਣ ਗਈ ਹੈ।
ਸ਼ਨੀਵਾਰ ਸ਼ਾਮ ਹੋਏ ਇਸ ਮੁਕਾਬਲੇ ਦੌਰਾਨ ਦਰਸ਼ਕਾਂ ਦੀ ਭਰਪੂਰ ਹੌਸਲਾ ਅਫ਼ਜ਼ਾਈ ਨੇ ਹੋਸਕਿੰਗ ਦੇ ਹੌਂਸਲੇ ਨੂੰ ਹੋਰ ਮਜ਼ਬੂਤ ਕੀਤਾ। ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਘਰੇਲੂ ਮੈਦਾਨ ’ਤੇ ਕੈਨੇਡਾ ਲਈ ਸੋਨਾ ਤਮਗਾ ਜਿੱਤਣਾ ਉਸ ਲਈ ਖਾਸ ਮਾਣ ਦੀ ਗੱਲ ਹੈ ਅਤੇ ਇਹ ਨਤੀਜਾ ਉਹ ਇੱਕ 'ਚ ਹੁਣ ਵਾਲੀ ਕੌਮਾਂਤਰੀ ਮੁਕਾਬਲਿਆਂ ਲਈ ਪ੍ਰੇਰਣਾ ਦਾ ਅਹਿਮ ਸਰੋਤ ਬਣੇਗਾ।
ਵੈਨਕੂਵਰ ਆਇਲੈਂਡ ’ਚ ਸੁਰ ਤੋਂ ਵਾਂਝਿਆਂ ਲਈ ਨਵਾਂ ਮੰਚ ਸ਼ੁਰੂ
NEXT STORY