ਟੋਰਾਂਟੋ (ਬਿਊਰੋ)— ਅਮਰੀਕਾ ਦੇ ਇਕ ਸਮਲਿੰਗੀ ਜੋੜੇ ਨੇ ਸਰੋਗੇਸੀ (ਕਿਰਾਏ ਦੀ ਕੁੱਖ) ਜ਼ਰੀਏ ਕੈਨੇਡਾ ਵਿਚ ਜੋੜੇ ਬੱਚਿਆਂ ਦਾ ਜਨਮ ਕਰਵਾਇਆ ਸੀ। ਇਨ੍ਹ੍ਹਾਂ ਬੱਚਿਆਂ ਦੇ ਜਨਮ ਵਿਚ ਕੁਝ ਹੀ ਮਿੰਟ ਬਾਅਦ ਦਾ ਫਰਕ ਸੀ ਪਰ ਇਨ੍ਹਾਂ ਦੀ ਨਾਗਰਿਕਤਾ 'ਤੇ ਸਵਾਲ ਉੱਠ ਖੜ੍ਹੇ ਹੋਏ। ਇਨ੍ਹਾਂ ਵਿਚੋਂ ਇਕ ਬੱਚੇ ਐਡੇਨ ਨੂੰ ਅਮਰੀਕੀ ਨਾਗਰਿਕਤਾ ਦੇ ਦਿੱਤੀ ਗਈ ਪਰ ਦੂਜੇ ਭਰਾ ਈਥਨ ਇਵੇਸ਼ ਨੂੰ ਅਧਿਕਾਰੀਆਂ ਨੇ ਅਮਰੀਕੀ ਨਾਗਰਿਕ ਨਹੀਂ ਮੰਨਿਆ। ਅਪੀਲ ਅਤੇ ਲੰਬੀ ਸੁਣਵਾਈ ਦੇ ਬਾਅਦ ਅਦਾਲਤ ਨੇ ਦੂਜੇ ਬੱਚੇ ਨੂੰ ਵੀ ਅਮਰੀਕੀ ਨਾਗਰਿਕ ਮੰਨਣ ਦਾ ਨਿਰਦੇਸ਼ ਦਿੱਤਾ ਹੈ।
ਅਮਰੀਕਾ ਦੇ ਰਹਿਣ ਵਾਲੇ ਐਂਡਰਿਊ ਇਵੈਸ਼ ਅਤੇ ਇਜ਼ਰਾਈਲ ਦੇ ਐਲਡ ਇਵੈਸ਼ ਨੇ ਸਾਲ 2010 ਵਿਚ ਕੈਨੇਡਾ ਵਿਚ ਵਿਆਹ ਕਰ ਲਿਆ ਸੀ। ਬਾਅਦ ਵਿਚ ਦੋਹਾਂ ਨੇ ਸਰੋਗੇਸੀ ਜ਼ਰੀਏ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ। ਇਸ ਲਈ ਦੋਹਾਂ ਦੇ ਸਪਰਮ ਨਾਲ ਜੋੜੇ ਬੱਚਿਆਂ ਦਾ ਜਨਮ ਕਰਵਾਇਆ ਗਿਆ। ਇਸ ਦੇ ਬਾਅਦ ਜਿਸ ਬੱਚੇ ਦਾ ਜਨਮ ਅਮਰੀਕੀ ਪਿਤਾ ਦੇ ਸਪਰਮ ਨਾਲ ਹੋਇਆ ਉਸ ਨੂੰ ਅਮਰੀਕੀ ਨਾਗਰਿਕਤਾ ਦੇ ਦਿੱਤੀ ਗਈ ਪਰ ਦੂਜੇ ਬੱਚੇ ਨੂੰ ਅਧਿਕਾਰੀਆਂ ਨੇ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਅਧਿਕਾਰੀਆਂ ਨੇ ਉਸ ਨਿਯਮ ਦਾ ਹਵਾਲਾ ਦਿੱਤਾ ਜਿਸ ਮੁਤਾਬਕ ਦੇਸ਼ ਦੇ ਬਾਹਰ ਜਨਮੇ ਉਸੇ ਬੱਚੇ ਨੂੰ ਅਮਰੀਕੀ ਨਾਗਰਿਕ ਮੰਨਿਆ ਜਾਂਦਾ ਹੈ ਜਿਸ ਦਾ ਕਿਸੇ ਅਮਰੀਕੀ ਨਾਲ ਜੈਵਿਕ ਸਬੰਧ ਹੋਵੇ।
ਇਸ ਫੈਸਲੇ ਦੇ ਬਾਅਦ ਸਮਲਿੰਗੀ ਲੋਕਾਂ ਦੇ ਅਧਿਕਾਰਾਂ ਪ੍ਰਤੀ ਬਹਿਸ ਛਿੜ ਗਈ। ਹੁਣ ਕੈਲੀਫੋਰਨੀਆ ਦੀ ਕੇਂਦਰੀ ਜ਼ਿਲਾ ਅਦਾਲਤ ਤੋਂ ਇਸ ਸਮਲਿੰਗੀ ਜੋੜੇ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਅਧਿਕਾਰੀਆਂ ਦੇ ਫੈਸਲੇ ਨੂੰ ਗਲਤ ਠਹਿਰਾਇਆ ਹੈ। ਜੱਜ ਦਾ ਕਹਿਣਾ ਹੈ ਕਿ ਫੈਡਰਲ ਕਾਨੂੰਨ ਦੇ ਮੁਤਾਬਕ ਵਿਆਹ ਹੋਣ ਦੇ ਬਾਅਦ ਉਸ ਜੋੜੇ ਦੀ ਕਿਸੇ ਵੀ ਬੱਚੇ ਨੂੰ ਜੈਵਿਕ ਸਬੰਧ ਸਾਬਤ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਇਸ ਆਧਾਰ 'ਤੇ ਦੋਹਾਂ ਬੱਚਿਆਂ ਨੂੰ ਬਰਾਬਰ ਮੰਨਦਿਆਂ ਜਨਮ ਤੋਂ ਹੀ ਅਮਰੀਕੀ ਨਾਗਰਿਕਤਾ ਮਿਲਣੀ ਚਾਹੀਦੀ ਹੈ। ਵਿਦੇਸ਼ ਮੰਤਰਾਲੇ ਨੇ ਫੈਸਲੇ ਦੀ ਸਮੀਖਿਆ ਦੀ ਗੱਲ ਕਹੀ ਹੈ ਪਰ ਇਸ ਗੱਲ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਇਸ ਦਾ ਫਿਲਹਾਲ ਚੱਲੀ ਆ ਰਹੀ ਨੀਤੀ 'ਤੇ ਕੀ ਪ੍ਰਭਾਵ ਪਵੇਗਾ।
ਇਟਲੀ : ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਲਈ ਕੈਂਡਲ ਮਾਰਚ
NEXT STORY