ਜਲੰਧਰ- ਗਗਨ ਕੋਕਰੀ ਉਹ ਪੰਜਾਬੀ ਗਾਇਕ ਤੇ ਅਦਾਕਾਰ ਹੈ ਜੋ ਰਾਤੋ ਰਾਤ ਸਟਾਰ ਨਹੀਂ ਬਣਿਆ ਬਲਕਿ ਉਸ ਨੂੰ ਮਨੋਰੰਜਨ ਜਗਤ 'ਚ ਸ਼ਾਮਲ ਹੋਣ ਲਈ ਹੀ ਬਹੁਤ ਸਾਰੀ ਮਿਹਨਤ ਕੀਤੀ ਹੈ। ਉਹ ਪੰਜਾਬੀ ਦਾ ਸਫਲ ਗਾਇਕ, ਅਦਾਕਾਰ ਤੇ ਬਿਜ਼ਨਸਮੈਨ ਵੀ ਹਨ।
ਅਦਾਕਾਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸ ਦਈਏ ਕਿ ਗਾਇਕ 'ਗੱਲਬਾਤ', 'ਬਲੈਸਿੰਗ ਆਫ ਰੱਬ', 'ਬਲੈਸਿੰਗ ਆਫ ਬੇਬੇ', 'ਬਲੈਸਿੰਗ ਆਫ ਬਾਪੂ', 'ਜ਼ਿਮੀਦਾਰ ਜੱਟੀਆਂ' ਆਦਿ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।
ਗੀਤਾਂ ਤੋਂ ਇਲਾਵਾ ਗਗਨ 'ਲਾਟੂ' ਅਤੇ 'ਯਾਰਾ ਵੇ' ਵਰਗੀਆਂ ਪੰਜਾਬੀਆਂ ਫਿਲਮਾਂ 'ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।
ਨਵੇਂ ਗੀਤ ਨਾਲ ਛਾਏ ਸਤਿੰਦਰ ਸਰਤਾਜ, ਭੰਗੜਾ ਪਾਉਂਦੇ ਦਾ ਵੀਡੀਓ ਕੀਤਾ ਸਾਂਝਾ
NEXT STORY