ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਨੇ ਜਿੱਥੇ ਬੀਤੇ ਦਿਨੀਂ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਸੀ, ਉੱਥੇ ਹੀ ਕੈਨੇਡਾ ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਵਾਰ ਫਿਰ ਵੱਡਾ ਕਾਂਡ ਕਰਦੇ ਹੋਏ ਐਤਵਾਰ ਦੇਰ ਰਾਤ 3 ਥਾਵਾਂ 'ਤੇ ਫਾਇਰਿੰਗ ਕੀਤੀ।
ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੀ ਇਸ ਕਾਰਵਾਈ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਤੋਂ ਬਾਅਦ ਦੀ ਪਹਿਲੀ ਵੱਡੀ ਵਾਰਦਾਤ ਮੰਨਿਆ ਜਾ ਰਿਹਾ ਹੈ, ਜਿਸ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਬਿਸ਼ਨੋਈ ਗੈਂਗ ਨਾਲ ਜੁੜੇ ਫਤਿਹ ਪੁਰਤਗਾਲ, ਜੋ ਕਿ ਪੁਰਤਗਾਲ ਵਿੱਚ ਰਹਿੰਦਾ ਹੈ, ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ। ਪੋਸਟ ਵਿੱਚ ਉਸ ਨੇ ਕਿਹਾ ਕਿ ਮੈਂ ਫਤਿਹ ਪੁਰਤਗਾਲ ਬੋਲ ਰਿਹਾ ਹਾਂ। ਉਨ੍ਹਾਂ ਨੇ ਨਵੀ ਤੇਸੀ ਨਾਂ ਦੇ ਵਿਅਕਤੀ ਦੇ ਕਈ ਟਿਕਾਣਿਆਂ 'ਤੇ ਫਾਇਰਿੰਗ ਕਰਵਾਈ ਹੈ ਤੇ ਪਿਛਲੇ ਤਿੰਨ ਦਿਨਾਂ ਤੋਂ ਫਾਇਰਿੰਗ ਕੀਤੀ ਜਾ ਰਹੀ ਹੈ।
ਬਿਸ਼ਨੋਈ ਗੈਂਗ ਨੇ ਨਿਸ਼ਾਨਾ ਬਣਾਏ ਗਏ ਨਵੀ ਤੇਸੀ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਦੇ ਨਾਂ ਦੀ ਦੁਰਵਰਤੋਂ ਕਰਕੇ ਗਾਇਕਾਂ (ਕਲਾਕਾਰਾਂ) ਤੋਂ ਜਬਰੀ 5 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ। ਇਸੇ ਕਾਰਨ ਗੈਂਗ ਨੇ ਉਸ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ- ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਦੀ ਕੈਦ ! ਕਾਰਾ ਜਾਣ ਰਹਿ ਜਾਓਗੇ ਹੈਰਾਨ
ਸੋਸ਼ਲ ਮੀਡੀਆ 'ਤੇ ਕੀਤੀ ਗਈ ਪੋਸਟ ਵਿੱਚ ਗੈਂਗ ਨੇ ਇਹ ਸਪੱਸ਼ਟ ਕੀਤਾ ਕਿ ਉਹ ਸਿਰਫ "2 ਨੰਬਰ ਦੇ ਧੰਦੇ" ਕਰਨ ਵਾਲਿਆਂ ਤੋਂ ਹੀ ਵਸੂਲੀ ਕਰਦੇ ਹਨ। ਗੈਂਗ ਨੇ ਹੋਰ ਵਪਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਲੋਕ ਮਿਹਨਤੀ ਭਰਾਵਾਂ-ਭੈਣਾਂ ਨੂੰ ਪਰੇਸ਼ਾਨ ਕਰਦੇ ਹਨ ਜਾਂ ਗਲਤ ਤਰੀਕੇ ਨਾਲ ਪੈਸਾ ਵਸੂਲਦੇ ਹਨ, ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ।
ਗੈਂਗ ਨੇ ਦਾਅਵਾ ਕੀਤਾ ਕਿ ਮਿਹਨਤ ਕਰਨ ਵਾਲਿਆਂ ਅਤੇ ਨੌਜਵਾਨਾਂ ਦੀ ਇੱਜ਼ਤ ਕਰਨ ਵਾਲਿਆਂ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ। ਫਤਿਹ ਪੁਰਤਗਾਲ ਨੇ ਖੁੱਲ੍ਹੀ ਚੇਤਾਵਨੀ ਦਿੰਦੇ ਹੋਏ ਕਿਹਾ : "ਸਾਡਾ ਤਰੀਕਾ ਗਲਤ ਹੋ ਸਕਦਾ ਹੈ, ਪਰ ਇਰਾਦਾ ਨੇਕ ਹੈ।"
ਕੈਨੇਡਾਈ ਪੁਲਸ ਨੇ ਫਾਇਰਿੰਗ ਵਾਲੇ ਤਿੰਨਾਂ ਘਟਨਾ ਸਥਾਨਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਫਾਇਰਿੰਗ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਪੁਲਸ ਇਸ ਨੂੰ ਅਪਰਾਧ ਨੂੰ ਇਕ ਵੱਡੀ ਸਾਜ਼ਿਸ਼ ਨਾਲ ਜੁੜੀ ਇਕ ਸਾਜ਼ਿਸ਼ ਵਜੋਂ ਦੇਖ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ-ਅਮਰੀਕਾ ਦਾ ਹੋ ਸਕਦੈ ਰਲੇਵਾਂ : ਟਰੰਪ
NEXT STORY