ਬਲਾਚੌਰ (ਬ੍ਰਹਮਪੁਰੀ)- ਨੈਸ਼ਨਲ ਹਾਈਵੇਅ 344 ਏ ਰੋਪੜ ਤੋਂ ਫਗਵਾੜਾ ਦੇ ਟੋਲ ਜਿਊਵਾਲ ਬੱਛੂਆਂ (ਪਨਿਆਲੀ) ’ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਦੇ ਸੱਦੇ ’ਤੇ ਉਨ੍ਹਾਂ ਦੇ ਸਾਥੀਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੇ ਇਕ ਨਵੇਂ ਤਰੀਕੇ ਦਾ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਨੈਸ਼ਨਲ ਹਾਈਵੇ 344 ਏ ਉਤੇ ਬੇਸਹਾਰਾ ਘੁੰਮਦੇ ਪਸ਼ੂਆਂ ਜਿਨ੍ਹਾਂ ਵਿਚ ਜ਼ਿਆਦਾ ਗਿਣਤੀ ਵਿਚ ਗਾਵਾਂ ਹਨ, ਨੂੰ ਵੱਖ-ਵੱਖ ਰੋਡ ਦੀਆਂ ਥਾਵਾਂ ਤੋਂ ਇਕੱਠਿਆਂ ਕਰ ਕੇ ਟੋਲ ਕੰਪਨੀ ਦੇ ਦਫਤਰ ਵਿਚ ਅਤੇ ਟੋਲ ਬੈਰੀਅਰ ’ਤੇ ਖੜ੍ਹੀਆਂ ਕਰ ਦਿੱਤੀਆਂ।
ਇਸ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਅਜੇ ਮੰਗੂਪੁਰ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਕਰੋੜਾਂ ਰੁਪਏ ਨੈਸ਼ਨਲ ਹਾਈਵੇ ਅਥਾਰਿਟੀ ਦੀ ਇਹ ਸ਼ਾਖਾ ਟੋਲ ਕੰਪਨੀ ਇਕੱਠੇ ਕਰਦੀ ਆ ਰਹੀ ਹੈ ਪਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਜਿਸ ਕਰਕੇ ਰੋਜ਼ਾਨਾ ਬਹੁਤ ਖੂਨੀ ਹਾਦਸੇ ਇਸ ਰੋਡ ’ਤੇ ਘੁੰਮਦੇ ਜਾਂ ਬੇਸਹਾਰਾ ਪਸ਼ੂਆਂ ਕਾਰ ਹੁੰਦੇ ਹਨ। ਇਸ ਕੰਪਨੀ ਅਤੇ ਸਰਕਾਰੀ ਅਫ਼ਸਰਸ਼ਾਹੀ ਦੀ ਸ਼ਹਿ ’ਤੇ ਗੈਰ-ਜ਼ਿੰਮੇਵਾਰੀ ਕਾਰਜ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ ਉੱਡੇ ਹੋਸ਼

ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਇਸ ਦਾ ਹੱਲ ਸਥਾਈ ਨਹੀਂ ਕੀਤਾ ਤਾਂ ਉਹ ਸਾਥੀਆਂ ਸਮੇਤ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਉਕਤ ਰੋਸ ਪ੍ਰਦਰਸ਼ਨ ਦੇ ਸੂਤਰਧਾਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਪੋਕਸਮੈਨ ਸੁਰਿੰਦਰ ਛਿੰਦਾ ਨੇ ਕਿਹਾ ਕਿ ਗਊ ਸੈਸ ਅਤੇ ਟੈਕਸ ਲੈਣ ਵਾਲੀ ਕੰਪਨੀ ਆਪਣਾ ਫਰਜ਼ ਨਹੀਂ ਨਿਭਾ ਰਹੀ।
ਅਸਲੀਅਤ ਕੀ ਹੈ
ਉਕਤ ਰੋਸ ਮੁਜ਼ਾਹਰਾ ਕਰਨ ਦਾ ਕਾਰਨ ਜਿੱਥੇ ਲੋਕਾਂ ਦਾ ਜਾਇਜ਼ ਹੈ, ਉਸ ਦੇ ਨਾਲ-ਨਾਲ ਪ੍ਰਸ਼ਾਸਨ ਅਤੇ ਟੋਲ ਕੰਪਨੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਜੋਕਿ ਆਪਣੇ ਕਰਤੱਵਾਂ ਦੀ ਪਾਲਣਾ ਤੋਂ ਭੱਜਣਾ ਹੈ।
ਇਹ ਵੀ ਪੜ੍ਹੋ: Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ
ਪਸ਼ੂਆਂ ਉਤੇ ਅੱਤਿਆਚਾਰ
ਟੋਲ ਕੰਪਨੀ ਦੀ ਗਲਤੀ ਕਾਰਨ ਹਾਦਸੇ ਦੇ ਸ਼ਿਕਾਰ ਹੋਏ ਜਾਂ ਹਾਦਸਿਆਂ ਦ ਸੰਭਾਵਨਾ ਬਣ ਰਹੇ ਪਸ਼ੂਆਂ ਨੂੰ ਲੋਕ ਬਹੁਤ ਆਪਣੀ ਸੁਰੱਖਿਆ ਲਈ ਦੰਡ ਵੀ ਦੇ ਦਿੰਦੇ ਹਨ, ਜਿਸ ਦਾ ਕਾਰਨ ਮੁੱਖ ਟੋਲ ਕੰਪਨੀ ਦੀ ਬਣਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੰਪਨੀ ਦੁਆਰਾ ਆਲੇ-ਦੁਆਲੇ ਜਾਲੀ ਵਾਲੇ ਬਣਾਏ ਲਾਂਘੇ ਜੋ ਛੱਡੇ ਹੋਏ ਹਨ, ਉਹ ਲਗਾਏ ਜਾਣ ਤਦ ਜਾ ਕੇ ਇਸ ਮਸਲੇ ਦਾ ਹੱਲ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪੁਲਸ ਸਟੇਸ਼ਨ ਨੂੰ ਮਿਲੀ ਧਮਕੀ! ਵਧਾਈ ਗਈ ਸੁਰੱਖਿਆ, ਪੁਲਸ ਫੋਰਸ ਤਾਇਨਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਸਕਾਰ ਤੋਂ ਪਰਤ ਪਿੰਡ ਜਾ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤਨੀ ਦੀ ਦਰਦਨਾਕ ਮੌਤ
NEXT STORY