ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਮਸ਼ਹੂਰ ਸਨੋਬੋਰਡ ਖਿਡਾਰਨ ਲੌਰੀ ਬਲੂਇਨ ਨੇ ਅਮਰੀਕਾ ਦੇ ਐਸਪਨ ਸ਼ਹਿਰ ਵਿੱਚ ਹੋਏ ਮਹਿਲਾ ਵਰਲਡ ਕੱਪ ਸਨੋਬੋਰਡ ਸਲੋਪਸਟਾਈਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਣ 'ਚ ਸਫਲਤਾ ਪ੍ਰਾਪਤ ਕੀਤੀ ਹੈ।
ਕਿਊਬੈਕ ਨਾਲ ਸਬੰਧਤ ਬਲੂਇਨ ਦੀ ਇਹ ਵਰਲਡ ਕੱਪ ਕੈਰੀਅਰ ਦੀ ਤੀਜੀ ਜਿੱਤ ਹੈ। ਪ੍ਰਾਪਤ ਵੇਰਵਿਆਂ ਮੁਤਾਬਕ, ਫਾਈਨਲ ਰਾਊਂਡ ਤੋਂ ਪਹਿਲਾਂ ਬਲੂਇਨ ਛੇਵੇਂ ਸਥਾਨ ‘ਤੇ ਸੀ, ਪਰ ਮੁਕਾਬਲੇ ਦੇ ਆਖਰੀ ਦੌਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸਨੇ ਸਿਖਰ ‘ਤੇ ਪਹੁੰਚ ਕੇ ਸੋਨ ਤਮਗਾ ਜਿੱਤ ਕੇ ਬੱਲੇ-ਬੱਲੇ ਕਰਵਾ ਦਿੱਤੀ। ਇਸ ਜਿੱਤ ਨਾਲ ਕੈਨੇਡਾ ਦੀ ਸਨੋਬੋਰਡਿੰਗ ਟੀਮ ਦਾ ਮਨੋਬਲ ਹੋਰ ਉੱਚਾ ਹੋਣਾ ਤੈਅ ਹੈ।
ਟਰੰਪ ਦਾ ਵੱਡਾ ਬਿਆਨ: 'ਆਜ਼ਾਦੀ ਵੱਲ ਦੇਖ ਰਹੇ ਇਰਾਨੀ ਲੋਕ, ਅਮਰੀਕਾ ਦੇਵੇਗਾ ਸਾਥ'
NEXT STORY