ਇੰਟਰਨੈਸ਼ਨਲ ਡੈਸਕ- ਮੌਜੂਦਾ ਸਮੇਂ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿਚ ਖਟਾਸ ਆ ਗਈ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤੇ ਕਦੋਂ ਸੁਧਰਣਗੇ, ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਪਰ ਇਸ ਦੇ ਬਾਵਜੂਦ ਸੱਚਾਈ ਇਹ ਹੈ ਕਿ ਬਹੁਤ ਸਾਰੇ ਭਾਰਤੀ ਲੋਕ ਕੈਨੇਡਾ ਵਿੱਚ ਰਹਿੰਦੇ ਹਨ। ਉੱਥੇ ਕਈ ਲੋਕ ਕੰਮ ਕਰਦੇ ਹਨ ਅਤੇ ਕਈ ਉੱਥੇ ਪੜ੍ਹਦੇ ਵੀ ਹਨ। ਇਨ੍ਹੀਂ ਦਿਨੀਂ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜੋ ਕੈਨੇਡਾ ਦੇ ਤਾਜ਼ਾ ਹਾਲਾਤ ਨੂੰ ਬਿਆਨ ਕਰ ਰਹੀਆਂ ਹਨ।
ਅਜਿਹੀ ਹੀ ਇੱਕ ਵੀਡੀਓ ਇੱਕ ਵਿਅਕਤੀ ਨੇ ਸਾਂਝੀ ਕੀਤੀ ਹੈ ਜੋ ਸ਼ਿਕਾਇਤ ਕਰ ਰਿਹਾ ਹੈ ਕਿ ਕੈਨੇਡਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ''sanju_dahiiya' ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਕੈਨੇਡਾ ਦੇ ਵੈਨਕੂਵਰ ਦੀਆਂ ਸੜਕਾਂ ਦੀ ਹਾਲਤ ਦਿਖਾਈ ਗਈ ਹੈ। ਵੀਡੀਓ 'ਚ ਸੰਜੂ ਦਹੀਆ ਕੈਨੇਡਾ 'ਚ ਸੜਕਾਂ ਦੀ ਹਾਲਤ ਦਿਖਾਉਂਦਾ ਹੈ, ਜਿੱਥੇ ਲੋਕ ਫੁੱਟਪਾਥ 'ਤੇ ਸੌਂ ਰਹੇ ਹਨ, ਕੁਝ ਨਸ਼ੇ ਕਰ ਰਹੇ ਹਨ ਅਤੇ ਸੜਕਾਂ 'ਤੇ ਕੂੜਾ ਖਿਲਰਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-Canada 'ਤੇ ਦਬਾਅ ਬਣਾਉਣ ਲਈ India ਫਾਈਵ ਆਈਜ਼ ਦੇਸ਼ਾਂ ਨਾਲ ਜਾਣਕਾਰੀ ਕਰੇਗਾ ਸਾਂਝੀ
ਅਜਿਹੀ ਹੀ ਸਥਿਤੀ ਇਕ ਹੋਰ ਵੀਡੀਓ ਵਿਚ ਵੀ ਦਿਖਾਈ ਗਈ ਹੈ, ਜਿਸ ਵਿਚ ਵੈਨਕੂਵਰ ਸ਼ਹਿਰ ਦੀ ਇਕ ਹੋਰ ਗਲੀ ਦਾ ਨਜ਼ਾਰਾ ਦਿਖਾਇਆ ਗਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਫੁੱਟਪਾਥ 'ਤੇ ਸੌਂ ਰਹੇ ਹਨ। ਸਥਿਤੀ ਇਹ ਹੈ ਕਿ ਫੁੱਟਪਾਥ 'ਤੇ ਆਰਜ਼ੀ ਬਸਤੀ ਬਣਾ ਲਈ ਗਈ ਹੈ। ਸੰਜੂ ਦਹੀਆ ਦਾ ਕਹਿਣਾ ਹੈ ਕਿ ਜਦੋਂ ਉਹ 2018 ਵਿੱਚ ਹਰਿਆਣਾ ਤੋਂ ਕੈਨੇਡਾ ਆਇਆ ਸੀ ਤਾਂ ਹਾਲਾਤ ਅਜਿਹੇ ਨਹੀਂ ਸਨ। ਅੱਜ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਬੇਰੁਜ਼ਗਾਰੀ ਵਧੀ ਹੈ, ਲੋਕ ਸੜਕਾਂ 'ਤੇ ਰਹਿਣ ਲਈ ਮਜਬੂਰ ਹਨ। ਵੈਨਕੂਵਰ ਵਰਗੇ ਸ਼ਹਿਰ ਵਿੱਚ ਕਿਰਾਏ ਦੇ ਮਕਾਨਾਂ ਦੀ ਕੀਮਤ ਬਹੁਤ ਵਧ ਗਈ ਹੈ, ਜਿਸ ਕਾਰਨ ਲੋਕ ਘਰ ਖਰੀਦਣ ਦੇ ਸਮਰੱਥ ਨਹੀਂ ਹਨ। ਹਾਲ ਹੀ ਵਿੱਚ ਕੈਨੇਡਾ ਦੇ ਹਾਲਾਤ ਨਾਲ ਸਬੰਧਤ ਕਈ ਵੀਡੀਓਜ਼ ਵਾਇਰਲ ਹੋਈਆਂ ਸਨ। ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਵੇਟਰ ਦੀ ਨੌਕਰੀ ਲਈ ਭਾਰਤੀਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਇੱਕ ਹੋਰ ਵੀਡੀਓ ਵਿੱਚ ਇੱਕ ਕੈਨੇਡੀਅਨ ਔਰਤ ਇੱਕ ਭਾਰਤੀ ਨਾਲ ਦੁਰਵਿਵਹਾਰ ਕਰ ਰਹੀ ਸੀ। ਇਸ ਵੀਡੀਓ ਨੂੰ ਕੈਨੇਡਾ ਅਤੇ ਭਾਰਤ ਦੇ ਵਿਗੜਦੇ ਰਿਸ਼ਤਿਆਂ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ
NEXT STORY