ਓਟਾਵਾ (ਏਜੰਸੀ)- ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ 'ਤੇ 25 ਫੀਸਦੀ ਟੈਰਿਫ ਲਗਾਉਣ ਤੋਂ ਇੱਕ ਦਿਨ ਬਾਅਦ, ਕੈਨੇਡੀਅਨ ਸਰਕਾਰ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਐਤਵਾਰ ਨੂੰ ਉਨ੍ਹਾਂ ਅਮਰੀਕੀ ਉਤਪਾਦਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ 'ਤੇ ਕੈਨੇਡੀਅਨ ਸਰਕਾਰ ਟੈਰਿਫ ਲਗਾਉਣ ਜਾ ਰਹੀ ਹੈ। ਕੈਨੇਡਾ, ਅਮਰੀਕਾ ਤੋਂ ਆਉਣ ਵਾਲੇ ਲਗਭਗ 30 ਬਿਲੀਅਨ ਡਾਲਰ ਦੇ ਉਤਪਾਦਾਂ 'ਤੇ ਟੈਰਿਫ ਲਗਾਏਗਾ। ਇਸ ਸੂਚੀ ਵਿੱਚ ਅਮਰੀਕਾ ਦੁਆਰਾ ਤਿਆਰ ਸ਼ਰਾਬ, ਘਰੇਲੂ ਉਪਕਰਣ, ਔਜ਼ਾਰ, ਹਥਿਆਰ, ਡੇਅਰੀ ਉਤਪਾਦ, ਫਲ, ਸਬਜ਼ੀਆਂ, ਕੱਪੜੇ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਇਹ ਵੀ ਪੜ੍ਹੋ : ਇਕੋ ਝਟਕੇ 'ਚ 1000 ਕਰਮਚਾਰੀ ਬਰਖਾਸਤ, ਟਰੰਪ ਦੇ ਇਕ ਫੈਸਲੇ ਕਾਰਨ ਮੁਸੀਬਤ 'ਚ ਬੰਗਲਾਦੇਸ਼
ਇੱਥੇ ਦੱਸ ਦੇਈਏ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੈਨੇਡਾ ਅਤੇ ਮੈਕਸੀਕੋ 'ਤੇ 25 ਫੀਸਦੀ ਟੈਰਿਫ ਲਗਾਉਣ ਦੇ ਨਾਲ-ਨਾਲ ਚੀਨ ਤੋਂ ਆਉਣ ਵਾਲੇ ਸਮਾਨ 'ਤੇ 10 ਫੀਸਦੀ ਵਾਧੂ ਟੈਕਸ ਲਗਾਉਣ ਤੋਂ ਇੱਕ ਦਿਨ ਬਾਅਦ ਚੁੱਕਿਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਕ੍ਰਿਸਟੀਆ ਫ੍ਰੀਲੈਂਡ ਨੇ ਅਮਰੀਕੀ ਉਤਪਾਦਾਂ 'ਤੇ ਟੈਰਿਫ ਲਗਾਉਣ ਦੇ ਸਰਕਾਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ "ਅਸੀਂ ਇਹ ਲੜਾਈ ਨਹੀਂ ਚਾਹੁੰਦੇ, ਪਰ ਅਸੀਂ ਇਸਨੂੰ ਹਾਰਨ ਵਾਲੇ ਵੀ ਨਹੀਂ ਹਾਂ।"
ਇਹ ਵੀ ਪੜ੍ਹੋ: ਕੀ ਤੁਸੀਂ ਵੀ ਚਾਹੁੰਦੇ ਹੋ 'ਬਲੌਰੀ' ਅੱਖਾਂ, ਪੈਸੇ ਦੇ ਕੇ ਲੋਕ ਬਦਲਵਾ ਰਹੇ Eyes ਦਾ ਰੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰੀ ਕੋਰੀਆ ਨੇ ‘rogue state’ ਕਹਿਣ 'ਤੇ ਅਮਰੀਕਾ ਨੂੰ ਦਿੱਤੀ ਚਿਤਾਵਨੀ
NEXT STORY