ਨਿਊਯਾਰਕ/ਮਿਸੀਸਾਗਾ (ਰਾਜ ਗੋਗਨਾ) ਓਂਟਾਰੀੳ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਨਾਨਕਸ਼ਾਹੀ ਨਵੇਂ ਸਾਲ ਦੀ ਆਮਦ 'ਤੇ ਸਰਬੱਤ ਦੇ ਭਲੇ ਲਈ ਮਿਸੀਸਾਗਾ ਦੇ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਅਤੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਕਲੱਬ ਵਿਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾ ਦਾ ਸਿਰੋਪਾਓ ਪਾ ਸਨਮਾਨ ਵੀ ਕੀਤਾ ਗਿਆ।

ਕਲੱਬ ਦੇ ਸਰਪ੍ਰਸਤ ਇੰਦਰਜੀਤ ਸਿੰਘ ਜਗਰਾਉ ਵੱਲੋਂ ਨਵੇਂ ਰਾਇਡ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਕਲੱਬ ਵੱਲੋਂ ਨੇੜਲੇ ਭਵਿੱਖ ਚ ਕੀਤੇ ਜਾਣ ਵਾਲੇ ਕੰਮਾ ਦੀ ਚਰਚਾ ਵੀ ਕੀਤੀ ਗਈ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਉਨ ਵੱਲੋ ਵੀ ਕਲੱਬ ਨੂੰ ਵਧਾਈ ਸੰਦੇਸ਼ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 'ਸੋ ਕਿਉਂ ਮੰਦਾ ਆਖੀਐ' ਨਾਟਕ ਦੀ ਸਫ਼ਲ ਪੇਸ਼ਕਾਰੀ

ਮੇਅਰ ਨੇ ਸਿੱਖ ਮੋਟਰਸਾਈਕਲ ਕਲੱਬ ਦੇ ਮਨੁੱਖਤਾ ਦੇ ਭਲੇ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹ ਇਸ ਗੱਲ ਲਈ ਮਾਣ ਮਹਿਸੂਸ ਕਰਦੇ ਹਨ ਕਿ ਇੰਨਾਂ ਵਧੀਆ ਕੰਮ ਕਰਨ ਵਾਲਾ ਕਲੱਬ ਬਰੈਂਪਟਨ ਨਾਲ ਜੁੜਿਆ ਹੋਇਆ ਹੈ।
ਰੂਸ ਵੱਲੋਂ ਪੱਛਮੀ ਯੂਕ੍ਰੇਨ 'ਤੇ ਹਮਲੇ ਤੇਜ਼, ਜੇਲੇਂਸਕੀ ਦੀ ਚਿਤਾਵਨੀ-ਨਾਟੋ ਤੱਕ ਪਹੁੰਚ ਸਕਦੀਆਂ ਨੇ ਰੂਸੀ ਮਿਜ਼ਾਈਲਾਂ
NEXT STORY