ਨਵੀਂ ਦਿੱਲੀ- ਈਰਾਨ ਜੰਗ ਅਤੇ ਹੋਰਮੁਜ਼ (Strait of Hormuz) ਦੇ ਬੰਦ ਹੋਣ ਕਾਰਨ ਪੈਦਾ ਹੋਏ ਵਿਸ਼ਵਵਿਆਪੀ ਊਰਜਾ ਸੰਕਟ ਨੇ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਮਦਦ ਲਈ ਨਵੀਂ ਦਿੱਲੀ ਵੱਲ ਦੇਖਣ ਲਈ ਮਜ਼ਬੂਰ ਕਰ ਦਿੱਤਾ ਹੈ। ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਜਾਣ ਕਾਰਨ ਦੱਖਣੀ ਏਸ਼ੀਆਈ ਦੇਸ਼ਾਂ 'ਚ ਬਾਲਣ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ, ਜਿਸ ਕਾਰਨ ਭਾਰਤ ਇਕ ਭਰੋਸੇਮੰਦ 'ਸੰਕਟ ਮੋਚਕ' ਵਜੋਂ ਉੱਭਰ ਰਿਹਾ ਹੈ।
ਨੇਪਾਲ 'ਚ ਗੈਸ ਦੀ ਰਾਸ਼ਨਿੰਗ
ਆਪਣੀਆਂ ਐੱਲ.ਪੀ.ਜੀ. (LPG) ਲੋੜਾਂ ਲਈ ਪੂਰੀ ਤਰ੍ਹਾਂ ਭਾਰਤ 'ਤੇ ਨਿਰਭਰ ਨੇਪਾਲ ਨੇ ਇੰਡੀਅਨ ਆਇਲ ਤੋਂ ਵਾਧੂ ਸਪਲਾਈ ਦੀ ਮੰਗ ਕੀਤੀ ਹੈ। ਨੇਪਾਲ 'ਚ ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਸਰਕਾਰ ਨੇ ਗੈਸ ਦੀ ਰਾਸ਼ਨਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਖਪਤਕਾਰਾਂ ਨੂੰ ਸਿਰਫ ਅੱਧਾ ਸਿਲੰਡਰ ਭਰ ਕੇ ਦਿੱਤਾ ਜਾ ਰਿਹਾ ਹੈ ਤਾਂ ਜੋ ਮੌਜੂਦਾ ਸਟਾਕ ਜ਼ਿਆਦਾ ਸਮਾਂ ਚੱਲ ਸਕੇ।
ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀ ਹਾਲਤ ਨਾਜ਼ੁਕ
ਭਾਰਤ ਨੇ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਸ਼੍ਰੀਲੰਕਾ ਨੂੰ 38,000 ਮੀਟ੍ਰਿਕ ਟਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕੀਤੀ ਹੈ। ਸ਼੍ਰੀਲੰਕਾ 'ਚ ਤੇਲ ਦੀ ਕਮੀ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਸੰਸਥਾਵਾਂ ਬੰਦ ਕਰਨੀਆਂ ਪਈਆਂ ਹਨ। ਦੂਜੇ ਪਾਸੇ, ਬੰਗਲਾਦੇਸ਼ 'ਚ ਵੀ ਬਾਲਣ ਦੀ ਘਾਟ ਕਾਰਨ ਯੂਨੀਵਰਸਿਟੀਆਂ ਬੰਦ ਹਨ ਅਤੇ ਮੋਟਰਸਾਈਕਲ ਸਵਾਰਾਂ ਲਈ ਤੇਲ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ। ਭਾਰਤ ਹਰ ਸਾਲ ਬੰਗਲਾਦੇਸ਼ ਨੂੰ 1.8 ਲੱਖ ਟਨ ਡੀਜ਼ਲ ਦਿੰਦਾ ਹੈ, ਪਰ ਮੌਜੂਦਾ ਹਾਲਾਤ ਕਾਰਨ ਢਾਕਾ ਨੇ ਵਾਧੂ ਸਪਲਾਈ ਦੀ ਮੰਗ ਕੀਤੀ ਹੈ।
ਮਾਲਦੀਵ ਅਤੇ ਹੋਰ ਦੇਸ਼ਾਂ ਦੀਆਂ ਉਮੀਦਾਂ
ਆਮ ਤੌਰ 'ਤੇ ਓਮਾਨ ਤੋਂ ਤੇਲ ਮੰਗਵਾਉਣ ਵਾਲਾ ਮਾਲਦੀਵ ਵੀ ਹੁਣ ਭਾਰਤ ਤੋਂ ਮਦਦ ਦੀ ਉਮੀਦ ਲਗਾਈ ਬੈਠਾ ਹੈ ਕਿਉਂਕਿ ਹੋਰਮੁਜ਼ ਬੰਦ ਹੋਣ ਕਾਰਨ ਉਸਦੀ ਸਪਲਾਈ ਰੁਕ ਗਈ ਹੈ। ਮਾਰੀਸ਼ਸ ਅਤੇ ਸੇਸ਼ੇਲਸ ਵਰਗੇ ਦੇਸ਼ ਵੀ ਭਾਰਤ ਦੇ ਸੰਪਰਕ 'ਚ ਹਨ।
ਭਾਰਤੀਆਂ ਦੀ ਸੁਰੱਖਿਆ ਅਤੇ ਚੁਣੌਤੀਆਂ
ਵਿਦੇਸ਼ ਮੰਤਰਾਲੇ ਅਨੁਸਾਰ, ਖਾੜੀ ਦੇਸ਼ਾਂ 'ਚ ਰਹਿ ਰਹੇ ਲਗਭਗ ਇਕ ਕਰੋੜ ਭਾਰਤੀ ਸੁਰੱਖਿਅਤ ਹਨ, ਹਾਲਾਂਕਿ ਇਸ ਸੰਘਰਸ਼ 'ਚ ਹੁਣ ਤੱਕ 8 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਲਾਪਤਾ ਹੈ। ਭਾਰਤ ਹੋਰਮੁਜ਼ 'ਚ ਫਸੇ ਆਪਣੇ ਜਹਾਜ਼ਾਂ ਨੂੰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੰਕਟ ਦੌਰਾਨ ਭਾਰਤ ਦੀ ਭੂਮਿਕਾ ਇੱਕ ‘ਨੈੱਟ ਸੁਰੱਖਿਆ ਪ੍ਰਦਾਤਾ’ (Net Security Provider) ਵਜੋਂ ਮਜ਼ਬੂਤ ਹੋ ਸਕਦੀ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਦੇਸ਼ ਦੀ ਮਦਦ ਦਾ ਫੈਸਲਾ ਆਪਣੀਆਂ ਘਰੇਲੂ ਲੋੜਾਂ ਨੂੰ ਧਿਆਨ 'ਚ ਰੱਖ ਕੇ ਹੀ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
UP 'ਚ ਸਿੱਖਿਆ ਕ੍ਰਾਂਤੀ: CM ਯੋਗੀ ਨੇ ਵਾਰਾਣਸੀ ਤੋਂ ਕੀਤਾ 'ਸਕੂਲ ਚਲੋ ਅਭਿਆਨ' ਦਾ ਆਗਾਜ਼
NEXT STORY