ਓਟਾਵਾ (ਬਿਊਰੋ)— ਮਿਆਂਮਾਰ ਤੋਂ ਵੱਡੀ ਗਿਣਤੀ ਵਿਚ ਰੋਹਿੰਗਿਆ ਮੁਸਲਮਾਨਾਂ ਦਾ ਪਲਾਇਨ ਕਰਨਾ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ਨੇ ਵੀ ਇਸ ਮੁੱਦੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਕੈਨੇਡਾ ਮਿਆਂਮਾਰ 'ਚ ਪੈਦਾ ਹੋਏ ਇਸ ਸੰਕਟ 'ਤੇ ਕੰਮ ਕਰ ਰਿਹਾ ਹੈ। ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਆਂਮਾਰ ਲਈ ਆਪਣਾ ਵਿਸ਼ੇਸ਼ ਰਾਜਦੂਤ ਨਿਯੁਕਤ ਕੀਤਾ ਹੈ। ਵਿਸ਼ੇਸ਼ ਰਾਜਦੂਤ ਦਾ ਨਾਂ ਹੈ ਬੌਬ ਰਾਏ। ਬੌਬ ਅਗਲੇ ਹਫਤੇ ਮਿਆਂਮਾਰ ਜਾਣਗੇ, ਜਿੱਥੇ ਉਹ ਪੈਦਾ ਹੋਏ ਮਨੁੱਖੀ ਸੰਕਟ ਦਾ ਜਾਇਜ਼ਾ ਲੈਣਗੇ।
ਸੋਮਵਾਰ ਨੂੰ ਓਟਾਵਾ 'ਚ ਪਾਰਲੀਮੈਂਟ ਹਿਲ 'ਚ ਪ੍ਰੈੱਸ ਕਾਨਫਰੰਸ 'ਚ ਬੋਲਦਿਆਂ ਬੌਬ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਟਰੂਡੋ ਦੀ ਸਲਾਹ ਨਾਲ ਆਪਣੀ ਯਾਤਰਾ ਦੌਰਾਨ ਇਕ ਰਿਪੋਰਟ ਲਿਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਿਆਂਮਾਰ 'ਚ ਅਧਿਕਾਰੀਆਂ ਨਾਲ ਮੇਰੀ ਮੁਲਾਕਾਤ ਹੋਵੇਗੀ ਅਤੇ ਉਹ ਮੈਨੂੰ ਮਿਆਂਮਾਰ ਅਤੇ ਬੰਗਲਾਦੇਸ਼ 'ਚ ਇਸ ਸਮੇਂ ਜੋ ਸਥਿਤੀ ਹੈ, ਉਸ ਤੋਂ ਜਾਣੂ ਕਰਵਾਉਣਗੇ।
ਜ਼ਿਕਰਯੋਗ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ 'ਚ ਫੌਜ ਦੀ ਕਾਰਵਾਈ ਕਾਰਨ 6 ਲੱਖ ਦੇ ਕਰੀਬ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ 'ਚ ਸ਼ਰਨ ਲੈ ਚੁੱਕੇ ਹਨ। ਜਿੱਥੇ ਉਹ ਸ਼ਰਨਾਰਥੀ ਕੈਂਪਾਂ 'ਚ ਰਹਿ ਰਹੇ ਹਨ। ਰੋਹਿੰਗਿਆ ਦੀ ਵੱਡੀ ਤਦਾਦ 'ਚ ਕੈਂਪਾਂ 'ਚ ਰਹਿਣ ਕਾਰਨ ਮਨੁੱਖੀ ਸੰਕਟ ਖੜ੍ਹਾ ਹੋ ਗਿਆ ਹੈ।
ਅਸ਼ਰਫ ਗਨੀ ਨੇ ਕੀਤੀ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ
NEXT STORY