ਕਾਬੁਲ (ਵਾਰਤਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਸਵਾਗਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਔਖੇ ਸਮੇਂ ਵਿਚ ਅਫਗਾਨਿਸਤਾਨ ਵੱਲੋਂ ਕੁਸ਼ਲ ਅਗਵਾਈ ਕਰਨ ਅਤੇ ਭਾਰਤ-ਅਫਗਾਨਿਸਤਾਨ ਮਿੱਤਰਤਾਪੂਰਣ ਸੰਬੰਧਾਂ ਨੂੰ ਦ੍ਰਿੜ ਕਰਨ ਵਿਚ ਯੋਗਦਾਨ ਦੇਣ ਲਈ ਗਨੀ ਦੀ ਸਰਾਹਣਾ ਕੀਤੀ।
ਅਧਿਕਾਰਿਕ ਜਾਣਕਾਰੀ ਮੁਤਾਬਕ ਕੋਵਿੰਦ ਨੇ ਕਿਹਾ ਕਿ ਭਾਰਤ ਲਈ ਅਫਗਾਨਿਸਤਾਨ ਨਾ ਸਿਰਫ ਇਕ ਰਣਨੀਤਕ ਸਾਝੇਦਾਰ ਹੈ ਬਲਕਿ ਪਿਆਰ ਦਾ ਵੀ ਪ੍ਰਤੀਕ ਹੈ। ਉਨ੍ਹਾਂ ਨੇ ਸਾਲ 2016 ਵਿਚ ਅੰਮ੍ਰਿਤਸਰ ਵਿਚ 'ਹਾਰਟ ਆਫ ਏਸ਼ੀਆ' ਸ਼ਿਖਰ ਸੰਮੇਲਨ ਵਿਚ ਰਾਸ਼ਟਰਪਤੀ ਗਨੀ ਦੇ ਭਾਸ਼ਣ ਅਤੇ ਹਰਿਮੰਦਰ ਸਾਹਿਬ ਦੀ ਉਨ੍ਹਾਂ ਦੀ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਬੰਧ ਅਤੇ ਲੋਕਾਂ ਦੇ ਆਪਸੀ ਸੰਪਰਕ ਨਾਲ ਸਾਡੀ ਮਿੱਤਰਤਾ ਹੋਰ ਮਜ਼ਬੂਤ ਹੋਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹਾਲ ਹੀ ਵਿਚ ਦੋਹਾਂ ਦੇਸ਼ਾਂ ਵਿਚਕਾਰ ਰਣਨੀਤਕ ਸਾਝੇਦਾਰੀ ਵਧੀ ਹੈ।
ਨਵੀਂ ਦਿੱਲੀ ਵਿਚ ਆਯੋਜਿਤ ਭਾਰਤ-ਅਫਗਾਨਿਸਤਾਨ ਵਪਾਰ ਅਤੇ ਨਿਵੇਸ਼ ਪ੍ਰਦਰਸ਼ਨੀ ਨਾਲ ਸਾਡੇ ਕਾਰੋਬਾਰੀ ਇਕਜੁੱਟ ਹੋਏ ਅਤੇ ਉਨ੍ਹ੍ਰਾਂ ਨੇ 20 ਕਰੋੜ ਡਾਲਰ ਤੋਂ ਵੀ ਜ਼ਿਆਦਾ ਦਾ ਕਾਰੋਬਾਰ ਕੀਤਾ। ਉਨ੍ਹਾਂ ਨੇ ਕੰਧਾਰ ਅਤੇ ਕਾਬੁਲ ਅਤੇ ਦਿੱਲੀ ਵਿਚਕਾਰ ਏਅਰ ਫਰੈਟ ਕੌਰੀਡੋਰ ਸ਼ੁਰੂ ਹੋਣ ਅਤੇ ਮਜਾਰ-ਏ-ਸ਼ਰੀਫ ਅਤੇ ਹੇਰਾਤ ਸ਼ਹਿਰ ਤੋਂ ਦਿੱਲੀ ਲਈ ਨਿਯਮਿਤ ਉਡਾਣ ਸ਼ੁਰੂ ਹੋਣ 'ਤੇ ਖੁਸ਼ੀ ਜਾਹਰ ਕੀਤੀ। ਰਾਸ਼ਟਰਪਤੀ ਕੋਵਿੰਦ ਨੇ ਕਾਬੁਲ, ਕੰਧਾਰ, ਗਜ਼ਨੀ ਅਤੇ ਪਖਤੀਆਂ ਸੂਬੇ ਸਮੇਤ ਅਫਗਾਨਿਸਤਾਨ ਵਿਚ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ, ਜਿਨ੍ਹਾਂ ਵਿਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।
ਲਾਲੂ ਨੇ ਮੋਦੀ-ਨਿਤੀਸ਼ ਦੇ ਰਿਸ਼ਤੇ 'ਤੇ ਦਿੱਤਾ ਬਿਆਨ, ਕੇਂਦਰ ਸਰਕਾਰ 'ਤੇ ਬੋਲਿਆ ਹਮਲਾ
NEXT STORY