ਬੀਜਿੰਗ/ ਬੀ. ਸੀ.— ਚੀਨ ਵਿਚ ਹਰ ਸਾਲ ਕਰਵਾਏ ਜਾਂਦੇ ਅੰਤਰਰਾਸ਼ਟਰੀ ਬਰਫ ਮੂਰਤੀਕਲਾ ਮੁਕਾਬਲੇ ਵਿਚ ਕੈਨੇਡਾ ਦੇ ਦੋ ਕਲਾਕਾਰਾਂ ਨੇ ਕਮਾਲ ਕਰ ਦਿੱਤੀ। ਪੇਸ਼ੇ ਤੋਂ ਸ਼ੈਫ ਇਨ੍ਹਾਂ ਦੋਹਾਂ ਵਿਅਕਤੀਆਂ ਨੇ ਨਾ ਸਿਰਫ ਇਸ ਮੁਕਾਬਲੇ ਵਿਚ ਹਿੱਸਾ ਲਿਆ ਸਗੋਂ ਬਰਫ ਨਾਲ ਅਜਿਹੀ ਕਲਾਕਾਰੀ ਕੀਤੀ ਕਿ ਉਨ੍ਹਾਂ ਨੂੰ ਇਸ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬ੍ਰਿਟਿਸ਼ ਕੋਲੰਬੀਆ ਦੇ ਰਸਟੀ ਕੌਕਸ ਅਤੇ ਐਡਮਿੰਟਨ ਦੇ ਸਟੀਵ ਬੁਜ਼ਾਕ ਨੂੰ ਇਸ ਮੁਕਾਬਲੇ ਵਿਚ ਦੂਜੀ ਥਾਂ ਹਾਸਲ ਕਰਨ ਕਰਕੇ 1600 ਕੈਨੇਡੀਅਨ ਡਾਲਰ ਦਾ ਇਨਾਮ ਮਿਲਿਆ। ਕੌਕਸ ਅਤੇ ਬੁਜ਼ਾਕ ਨੇ ਕਿਹਾ ਕਿ ਇਹ ਮੁਕਾਬਲਾ ਬੇਹੱਦ ਦਿਲਚਸਪ ਰਿਹਾ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ ਨੂੰ 22 ਘੰਟਿਆਂ ਵਿਚ 1814 ਕਿਲੋ ਦੀ ਬਰਫ ਨਾਲ ਕਲਾਕਾਰੀ ਕਰਕੇ ਕੋਈ ਮੂਰਤ ਘੜਨੀ ਹੁੰਦੀ ਹੈ। ਕੈਨੇਡਾ ਦੇ ਇਨ੍ਹਾਂ ਕਲਾਕਾਰਾਂ ਨੇ ਇਸ ਬਰਫ ਨਾਲ ਇਕ ਫੁੱਲ 'ਤੇ ਬੈਠੀ ਹੋਈ ਸ਼ਹਿਦ ਦੀ ਮੱਖੀ ਬਣਾਈ। ਉਸ ਦੇ ਆਸਪਾਸ ਸ਼ਹਿਦ ਦੇ ਛੱਤੇ ਬਣਾਏ ਗਏ ਸਨ।
ਇਸ ਮੁਕਾਬਲੇ ਵਿਚ ਰੂਸ ਦੇ ਕਲਾਕਾਰ ਨੇ ਪਹਿਲਾ ਇਨਾਮ ਜਿੱਤਿਆ। ਉਸ ਨੇ ਇਕ ਇੱਲ ਅਤੇ ਭਾਲੂ ਦੀ ਮੂਰਤੀ ਬਣਾਈ ਸੀ। ਲਤਾਵੀਆ ਦਾ ਵਿਅਕਤੀ ਇਸ ਮੁਕਾਬਲੇ ਵਿਚ ਤੀਜੇ ਸਥਾਨ 'ਤੇ ਰਿਹਾ।
ਮੈਲਬੌਰਨ 'ਚ ਵਾਪਰੇ ਖੂਨੀ ਕਾਂਡ ਦੌਰਾਨ ਜ਼ਖ਼ਮੀ ਹੋਈ ਭਾਰਤੀ ਔਰਤ, ਦੋਸਤਾਂ ਨੇ ਲੋਕਾਂ ਕੋਲ ਕੀਤੀ ਮਦਦ ਦੀ ਅਪੀਲ
NEXT STORY