ਟੋਰਾਂਟੋ: ਕੈਨੇਡਾ ਵਿਚ ਘਰ ਖਰੀਦਣਾ ਅਤੇ ਬਣਾਉਣਾ ਮਹਿੰਗਾ ਹੋਣ ਜਾ ਰਿਹਾ ਹੈ। ਹਾਲ ਹੀ ਵਿਚ ਕੈਨੇਡਾ ਵਿਚ ਘਰਾਂ ਦਾ ਬੀਮਾ 8 ਫ਼ੀਸਦੀ ਤੱਕ ਮਹਿੰਗਾ ਹੋ ਗਿਆ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ ਹੋਰ ਵਾਧਾ ਹੋਣ ਦੇ ਆਸਾਰ ਹਨ। ਸਸਕੈਚਵਨ ਅਤੇ ਮੈਨੀਟੋਬਾ ਵਰਗੇ ਰਾਜਾਂ ਵਿਚ ਵਾਧਾ ਦਰ 12 ਫ਼ੀਸਦੀ ਦਰਜ ਕੀਤੀ ਜਦਕਿ ਓਂਟਾਰੀਓ ਵਿਚ 6 ਫ਼ੀਸਦੀ ਅਤੇ ਬੀ.ਸੀ. ਵਿਚ ਪੌਣੇ ਅੱਠ ਫ਼ੀਸਦੀ ਵਾਧਾ ਹੋਣ ਦੀ ਰਿਪੋਰਟ ਹੈ। ਮਾਹਰਾਂ ਮੁਤਾਬਕ 2023 ਦੌਰਾਨ ਮੌਸਮ ਦੀ ਮਾਰ ਕਾਰਨ ਬੀਮੇ ਅਧੀਨ ਜ਼ਮੀਨ ਜਾਇਦਾਦਾਂ ਦਾ 3 ਅਰਬ ਡਾਲਰ ਤੋਂ ਵੱਧ ਨੁਕਸਾਨ ਹੋਇਆ ਅਤੇ ਇਸੇ ਕਰ ਕੇ ਪ੍ਰੀਮੀਅਮ ਦੀ ਰਕਮ ਤੇਜ਼ੀ ਨਾਲ ਵਧ ਗਈ।
ਇਨ੍ਹਾਂ ਸੂਬਿਆਂ ਦੇ ਲੋਕਾਂ ’ਤੇ ਸਭ ਤੋਂ ਵੱਧ ਮਾਰ
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਕੁਦਰਤੀ ਆਫਤਾਂ ਨੇ ਲੋਕਾਂ 'ਤੇ ਵਿੱਤੀ ਬੋਝ ਵਧਾਉਣ ਦਾ ਕੰਮ ਕੀਤਾ। ਇੰਸ਼ੋਰੈਂਸ ਬੋਰਡ ਆਫ ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ 2023 ਵਿਚ ਹੋਏ 3.1 ਅਰਬ ਡਾਲਰ ਦੇ ਨੁਕਸਾਨ ਵਿਚੋਂ 720 ਮਿਲੀਅਨ ਡਾਲਰ ਦਾ ਨੁਕਸਾਨ ਇਕੱਲੇ ਬੀ.ਸੀ. ਵਿਚ ਦਰਜ ਕੀਤਾ ਗਿਆ। ਇਸ ਤੋਂ ਬਾਅਦ ਓਂਨਟਾਰੀਓ ਅਤੇ ਕਿਊਬੈਕ ਵਿਚ ਸਾਂਝੇ ਤੌਰ ’ਤੇ 710 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦੀ ਰਿਪੋਰਟ ਹੈ। ਵਾਧੇ ਮਗਰੋਂ ਸਸਕੈਚਵਨ ਵਾਸੀਆਂ ਨੂੰ ਇਸ ਸਾਲ ਘਰ ਦੇ ਬੀਮੇ ਦਾ ਪ੍ਰੀਮੀਅਮ ਅਦਾ ਕਰਦਿਆਂ 12 ਫ਼ੀਸਦੀ ਵੱਧ ਰਕਮ ਦੇਣੀ ਹੋਵੇਗੀ ਜਦਕਿ ਮੈਨੀਟੋਬਾ ਵਿਚ 11.31 ਫ਼ੀਸਦੀ ਵਾਧਾ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਲੋਕਪ੍ਰਿਅਤਾ 'ਚ ਗਿਰਾਵਟ, ਟਰੰਪ ਦੇਣਗੇ ਸਖ਼ਤ ਟੱਕਰ
ਓਂਟਾਰੀਓ ਵਿਚ 6.32 ਫ਼ੀਸਦੀ ਵਾਧਾ
ਐਲਬਰਟਾ ਵਿਚ 9.25 ਫ਼ੀਸਦੀ ਵੱਧ ਰਕਮ ਵਸੂਲ ਕੀਤੀ ਜਾਵੇਗੀ ਜਦਕਿ ਨੋਵਾ ਸਕੋਸ਼ੀਆ ਵਿਚ ਸਵਾ ਅੱਠ ਫ਼ੀਸਦੀ ਵਾਧਾ ਹੋਣ ਦੀ ਰਿਪੋਰਟ ਹੈ। ਓਂਟਾਰੀਓ ਵਾਸੀਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀਸਦੀ ਵਧ ਰਕਮ ਅਦਾ ਕਰਨੀ ਹੋਵੇਗੀ ਜਦਕਿ ਬੀ.ਸੀ. ਵਿਚ ਵਾਧਾ ਦਰ 7.63 ਫ਼ੀਸਦੀ ਦਰਜ ਕੀਤੀ ਗਈ ਹੈ। ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿਖੇ ਬੀਮਾ ਪ੍ਰੀਮੀਅਮ 6.89 ਫ਼ੀਸਦੀ ਵਧੇ ਜਦਕਿ ਨਿਊ ਬ੍ਰਨਜ਼ਵਿਕ ਵਿਖੇ ਵਾਧਾ ਦਰ ਸਿਰਫ 2.39 ਫ਼ੀਸਦੀ ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਫਲੋਰੀਡਾ ਵਰਗੇ ਰਾਜਾਂ ਵਿਚ ਹਰ ਸਾਲ ਸਮੁੰਦਰੀ ਤੂਫਾਨ ਜਾਂ ਹੋਰ ਕੁਦਰਤੀ ਆਫਤਾਂ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਦੇ ਸਿੱਟੇ ਵਜੋਂ ਬੀਮਾ ਦਰਾਂ ਤੇਜ਼ੀ ਨਾਲ ਵਧਦੀਆਂ ਹਨ ਪਰ ਕੈਨੇਡਾ ਵਿਚ ਆਮ ਤੌਰ ’ਤੇ ਹਰ ਸਾਲ ਕੁਦਰਤੀ ਆਫਤਾਂ ਦੀ ਮਾਰ ਨਹੀਂ ਪੈਂਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਹੱਦ ਪਾਰ : ਫਰਵਰੀ ਮਹੀਨੇ ਦੌਰਾਨ ਬਲੋਚਿਸਤਾਨ ’ਚ 33 ਲਾਪਤਾ ਅਤੇ 5 ਨੇਤਾ ਮਾਰੇ ਗਏ
NEXT STORY