ਟੋਰਾਂਟੋ— ਕੈਨੇਡਾ ਇਸ ਸਾਲ ਆਪਣੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਲਈ ਦੇਸ਼ 'ਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਲਈ ਹਾਲ ਹੀ 'ਚ ਮਾਊਂਟਡ ਪੁਲਸ ਦੇ ਸੈਂਕੜੇ ਅਫਸਰਾਂ ਤੇ ਜਵਾਨਾਂ ਨੇ ਵੈਨਕੁਵਰ ਦੇ ਇਤਹਾਸਕ ਕੇਪਿਲਾਨੋ ਸਸਪੈਨਸ਼ਨ ਪੁਲ 'ਤੇ ਜਾ ਕੇ ਉਤਸਾਹ ਦਿਖਾਇਆ। ਇਸ ਦੇ ਨਾਲ ਪੁਲ 'ਤੇ ਆਪਣੇ ਦੇਸ਼ ਦਾ ਰਾਸ਼ਟਰੀ ਝੰਡਾ ਵੀ ਲਗਾਇਆ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਪ੍ਰਤੀ ਆਪਣੇ ਪਿਆਰ ਦੇਸ਼ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ ਹੈ।
ਇਕ ਅਫਸਰ ਨੇ ਕਿਹਾ ,''ਇਹ ਜੀਵਨ ਜਾਂ ਕਰੀਅਰ 'ਚ ਇਕ ਵਾਰ ਹੋਣ ਵਾਲੀ ਸੈਲੀਬ੍ਰੇਸ਼ਨ ਹੈ। ਇਸ ਦਾ ਹਿੱਸਾ ਬਣ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ।''
ਦੱਸਣਯੋਗ ਹੈ ਕਿ ਕੇਪਿਲਾਨੋ ਸਸਪੈਨਸ਼ਨ ਪੁਲ 460 ਫੁੱਟ ਲੰਬਾ ਅਤੇ 230 ਫੁੱਟ ਉੱਚਾ ਹੈ। ਇਸ ਨੂੰ ਸਾਲ 1889 'ਚ ਸ਼ੁਰੂ ਕੀਤਾ ਗਿਆ ਸੀ। ਹੁਣ ਇੱਥੇ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹਨ। ਪੁਲ ਦਾ ਮਾਰਗ ਪਹਾੜੀ ਇਲਾਕੇ ੇ ਵਿਚੋਂ ਗੁਜ਼ਰਦਾ ਹੈ। ਜੋ ਲੋਕਾਂ ਲਈ ਮੁੱਖ ਆਕਰਸ਼ਣ ਦਾ ਕਾਰਨ ਹੈ। ਇੱਥੇ ਰੋਜ਼ਾਨਾ 22,000 ਅਤੇ ਸਾਲ 'ਚ 8 ਲੱਖ ਲੋਕ ਆਉਂਦੇ ਹਨ।
2 ਸਾਲ ਪਹਿਲਾਂ ਮਾਸੂਮ ਦਾ ਕੀਤਾ ਸੀ ਕਤਲ, ਲੰਬੀ ਜਾਂਚ ਤੋਂ ਬਾਅਦ ਪੁਲਸ ਹੱਥ ਲੱਗਾ ਕਾਤਲ
NEXT STORY