ਵੈਨਕੂਵਰ (ਮਲਕੀਤ ਸਿੰਘ) – ਵੈਨਕੂਵਰ ਦੇ ਨੈਟ ਬੇਲੀ ਸਟੇਡੀਅਮ ਵਿੱਚ ਖੇਡੀ ਜਾਣ ਵਾਲੀਆਂ ਖੇਡਾਂ ਦੇ ਮੁਕਾਬਲਿਆਂ ਦਰਮਿਆਨ ਕਰਵਾਈ ਜਾਣ ਵਾਲੀ ਮਸ਼ਹੂਰ ‘ਸੁਸ਼ੀ ਰੇਸ’ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਲਈ ਮਨੋਰੰਜਨ ਦਾ ਕੇਂਦਰ ਬਣ ਚੁੱਕੀ ਹੈ। ਇਹ ਅਨੋਖੀ ਦੌੜ ਹਰ ਮੈਚ ਦੌਰਾਨ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਹਾਸੇ ਅਤੇ ਜੋਸ਼ ਨਾਲ ਭਰ ਦਿੰਦੀ ਹੈ।
ਇਸੇ ਸਾਲ ਦੇ ਜੂਨ ਮਹੀਨੇ ਦੀ ਇਕ ਸ਼ੁੱਕਰਵਾਰ ਸ਼ਾਮ ਨੂੰ, ਜਦੋਂ ਮੈਚ ਵਿਚਕਾਰ ਬ੍ਰੇਕ ਲਿਆ ਗਿਆ, ਤਦ ਮੈਦਾਨ ’ਚ ਮਨੁੱਖੀ ਰੂਪ ਧਾਰੇ ਸੁਸ਼ੀ, ਚਾਪਸਟਿਕਸ ਅਤੇ ਹੋਰ ਜਪਾਨੀ ਖਾਣੇ ਦੇ ਪਾਤਰਾਂ ਵਾਂਗ ਸਜੇ ਦੌੜਾਕ ਅਚਾਨਕ ਮੈਦਾਨ ’ਚ ਉਤਰ ਆਏ। ਬੇਸਾਂ ਦੇ ਗਿਰਦ ਹੋਈ ਇਸ ਦੌੜ ਨੇ ਮੈਚ ਦੇ ਰੁਟੀਨੀ ਪਲਾਂ ਨੂੰ ਯਾਦਗਾਰ ਤਜਰਬੇ ’ਚ ਬਦਲ ਦਿੱਤਾ।
ਸੁਸ਼ੀ ਰੇਸ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਵੈਨਕੂਵਰ ਕੈਨੇਡੀਅਨਜ਼ ਦੀ ਪਛਾਣ ਦਾ ਹਿੱਸਾ ਬਣ ਚੁੱਕੀ ਹੈ। ਦਰਸ਼ਕਾਂ ਵਿਚਕਾਰ ਇਸ ਦੀ ਲੋਕਪ੍ਰਿਯਤਾ ਇੰਨੀ ਵਧ ਗਈ ਹੈ ਕਿ ਕਈ ਪਰਿਵਾਰ ਖਾਸ ਤੌਰ ’ਤੇ ਇਸ ਦ੍ਰਿਸ਼ ਨੂੰ ਦੇਖਣ ਲਈ ਮੈਚਾਂ ਵਿੱਚ ਸ਼ਾਮਲ ਹੁੰਦੇ ਹਨ।
ਖੇਡ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਅਨੋਖਾ ਆਈਡੀਆ ਮੈਚ ਦੇ ਮਾਹੌਲ ਨੂੰ ਹਲਕਾ-ਫੁਲਕਾ ਬਣਾਉਂਦਾ ਹੈ ਅਤੇ ਨਵੇਂ ਦਰਸ਼ਕਾਂ ਨੂੰ ਵੀ ਸਟੇਡੀਅਮ ਵੱਲ ਆਕਰਸ਼ਿਤ ਕਰਦਾ ਹੈ। ਇਸ ਕਾਰਨ ਸੁਸ਼ੀ ਰੇਸ ਹੁਣ ਵੈਨਕੂਵਰ ਦੇ ਖੇਡ ਜਗਤ ਦਾ ਅਹਿਮ ਅੰਗ ਬਣ ਚੁੱਕੀ ਮਹਿਸੂਸ ਹੁੰਦੀ ਹੈ।
ਅਮਰੀਕਾ ਨਹੀਂ, ਇਸ ਮੁਸਲਿਮ ਦੇਸ਼ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ
NEXT STORY