ਬੈਂਕਾਕ (ਏ.ਪੀ.)- ਭੰਗ ਦੀ ਵਿਕਰੀ ਸਬੰਧੀ ਥਾਈਲੈਂਡ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਥਾਈਲੈਂਡ ਨੇ ਬਿਨਾਂ ਡਾਕਟਰ ਦੀ ਪਰਚੀ ਤੋਂ ਭੰਗ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਇਸ 'ਤੇ ਕੰਟਰੋਲ ਹੋਰ ਸਖ਼ਤ ਕੀਤਾ ਜਾ ਸਕੇ। ਥਾਈਲੈਂਡ 2022 ਵਿੱਚ ਭੰਗ ਨੂੰ ਅਪਰਾਧ ਤੋਂ ਮੁਕਤ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। ਇਸ ਕਦਮ ਨਾਲ ਥਾਈਲੈਂਡ ਦੇ ਸੈਰ-ਸਪਾਟੇ ਅਤੇ ਖੇਤੀ ਨੂੰ ਹੁਲਾਰਾ ਮਿਲਿਆ ਅਤੇ ਹਜ਼ਾਰਾਂ ਭੰਗ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਨਵੀਂ ਪਰਮਾਣੂ ਮਿਜ਼ਾਈਲ ਬਣਾ ਰਿਹੈ ਪਾਕਿਸਤਾਨ! ਅਮਰੀਕਾ ਤੱਕ ਹਮਲਾ ਕਰਨ ਦੀ ਸਮਰੱਥਾ
ਪਰ ਹੁਣ ਦੋਸ਼ ਲੱਗ ਰਹੇ ਹਨ ਕਿ ਘੱਟ ਨਿਯਮਨ ਕਾਰਨ ਇਹ ਨਸ਼ੀਲਾ ਪਦਾਰਥ ਬੱਚਿਆਂ ਲਈ ਉਪਲਬਧ ਹੋ ਰਿਹਾ ਹੈ ਅਤੇ ਉਹ ਇਸ ਦੇ ਆਦੀ ਹੋ ਰਹੇ ਹਨ। ਸਿਹਤ ਮੰਤਰੀ ਸੋਮਸਾਕ ਥੇਪਸੁਟਿਨ ਨੇ ਇੱਕ ਆਦੇਸ਼ 'ਤੇ ਦਸਤਖ਼ਤ ਕੀਤੇ ਹਨ, ਜਿਸ ਦੇ ਤਹਿਤ ਦੁਕਾਨਾਂ 'ਤੇ ਗਾਹਕਾਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਭੰਗ ਵੇਚਣ 'ਤੇ ਪਾਬੰਦੀ ਹੈ। ਨਾਰਕੋਟਿਕਸ ਕੰਟਰੋਲ ਬੋਰਡ ਦੇ ਦਫ਼ਤਰ ਦੇ ਸਕੱਤਰ-ਜਨਰਲ ਫਨੂਰਤ ਲੁਕਬੂਨ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਨਿਯਮਾਂ ਵਿੱਚ ਬਦਲਾਅ ਦਾ ਅਧਿਐਨ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਤਿਆਰ ਹੈ। ਇਹ ਆਦੇਸ਼ 'ਰਾਇਲ ਗਜ਼ਟ' ਵਿੱਚ ਪ੍ਰਕਾਸ਼ਿਤ ਹੋਣ 'ਤੇ ਲਾਗੂ ਹੋਵੇਗਾ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਈਰਾਨੀ ਸੰਸਦ ਦਾ ਵੱਡਾ ਫ਼ੈਸਲਾ, IAEA ਨਾਲ ਸਹਿਯੋਗ ਨੂੰ ਮੁਅੱਤਲ ਕਰਨ ਸਬੰਧੀ ਬਿੱਲ ਨੂੰ ਮਨਜ਼ੂਰੀ
NEXT STORY