ਸਨਾ-ਯੁੱਧਗ੍ਰਸਤ ਯਮਨ 'ਚ ਇਕ ਸੀਨੀਅਰ ਸੁਰੱਖਿਆ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਾਰ ਬੰਬ ਧਮਾਕੇ 'ਚ ਘਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ 'ਚ ਸੁਰੱਖਿਆ ਕਮਾਂਡਰ ਸਮੇਤ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਕਾਰ ਬੰਬ ਧਮਾਕਾ ਜਿੰਜੀਬਾਰ ਸ਼ਹਿਰ 'ਚ ਹੋਇਆ ਅਤੇ ਇਸ ਦੇ ਰਾਹੀਂ ਦੱਖਣੀ ਸੂਬਾਈ ਅਬਯਾਨ 'ਚ ਸੁਰੱਖਿਆ ਬੈਲਟ ਫੋਰਸ ਦੇ ਕਮਾਂਡਰ ਅਬਦੇਲ-ਲਤੀਫ਼ ਅਲ-ਸਈਅਦ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ : ਚੀਨ ਨੇ ਕਿਹਾ : ਯੂਕ੍ਰੇਨ ਦੇ ਮਾਮਲੇ 'ਚ ਨਿਰਪੱਖ, ਰੂਸ ਨੂੰ ਸਹਿਯੋਗ ਦੇਣ ਤੋਂ ਕੀਤਾ ਇਨਕਾਰ
ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਤਪਾਲ ਲਿਜਾਇਆ ਗਿਆ। ਸੁਰੱਖਿਆ ਬੈਲਟ ਬਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵੱਲੋਂ ਸਿਖਲਾਈ ਅਤੇ ਵਿੱਤ ਪੋਸ਼ਣ ਪ੍ਰਾਪਤ ਇਕ ਮਿਲਸ਼ੀਆ ਹੈ ਅਤੇ ਇਹ ਵੱਖਵਾਦੀ ਦੱਖਣੀ ਪਰਿਵਰਤਨ ਕੌਂਸਲ ਦੇ ਪ੍ਰਤੀ ਵਫ਼ਾਦਾਰ ਹੈ। ਸੁਰੱਖਿਆ ਅਧਿਕਾਰੀਆਂ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਹਮਲੇ ਦੇ ਚੱਲਦੇ ਅਲ-ਸਈਅਦ ਦੇ ਕਾਫ਼ਲੇ 'ਚ ਘਟੋ-ਘੱਟ ਚਾਰ ਕਾਰਾਂ ਤਬਾਹ ਹੋ ਗਈਆਂ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਫੋਬੀਆ ਕਾਰਨ ਸਿਰਸਾ ਦਾ ਮਾਨਸਿਕ ਸੰਤੁਲਨ ਵਿਗੜਿਆ : ਕੁਲਵੰਤ ਸਿੰਘ ਬਾਠ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਚੀਨ ਨੇ ਕਿਹਾ : ਯੂਕ੍ਰੇਨ ਦੇ ਮਾਮਲੇ 'ਚ ਨਿਰਪੱਖ, ਰੂਸ ਨੂੰ ਸਹਿਯੋਗ ਦੇਣ ਤੋਂ ਕੀਤਾ ਇਨਕਾਰ
NEXT STORY