ਇਸਲਾਮਾਬਾਦ (ਬਿਊਰੋ): ਆਰਥਿਕ ਮੰਦੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਵੱਲੋਂ ਇਕ ਵਾਰ ਫਿਰ ਕਰਜ਼ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਕਰਜ਼ੇ ਤੋਂ ਪ੍ਰੇਸ਼ਾਨ ਪਾਕਿਸਤਾਨ ਨੇ ਸਾਊਦੀ ਅਰਬ ਸਥਿਤ ਇਸਲਾਮਿਕ ਡਿਵੈਲਪਮੈਂਟ ਬੈਂਕ (IDB) ਨਾਲ ਤੇਲ ਅਤੇ ਗੈਸ ਦੀ ਕਮੀ ਨੂੰ ਦੂਰ ਕਰਨ ਲਈ 4.5 ਅਰਬ ਡਾਲਰ ਦਾ ਕਰਜ਼ ਲੈਣ ਲਈ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲਾਂ ਉਸ ਨੇ ਚੀਨ ਤੋਂ ਕਰਜ਼ ਲਿਆ ਸੀ। ਇਸ ਕਰਜ਼ ਨੂੰ ਲੈ ਕੇ ਸਾਊਦੀ ਅਰਬ ਦੇ ਇਸਲਾਮਿਕ ਡਿਵੈਲਪਮੈਂਟ ਬੈਂਕ ਨਾਲ ਉਸ ਦਾ ਸਮਝੌਤਾ ਹੋਇਆ ਹੈ। ਇਸ ਰਾਸ਼ੀ ਤੋਂ ਅਗਲੇ 3 ਸਾਲਾਂ ਵਿਚ ਪਾਕਿਸਤਾਨ ਕੱਚਾ ਤੇਲ, ਰਿਫਾਈਂਡ ਪੈਟਰੋਲੀਅਮ ਉਤਪਾਦ, ਐੱਲ.ਐੱਨ.ਜੀ. ਅਤੇ ਉਦਯੋਗਿਕ ਰਸਾਇਣਕ ਯੂਰੀਆ ਦੀ ਰਕਮ ਅਦਾਇਗੀ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਭਾਰਤ ਤੋਂ ਇਲਾਵਾ ਇਹਨਾਂ ਦੇਸ਼ਾਂ 'ਚ ਵੀ ਬੋਲੀ ਜਾਂਦੀ ਹੈ 'ਹਿੰਦੀ'
ਪਾਕਿਸਤਾਨ ਦੇ ਲਗਾਤਾਰ ਵਿਦੇਸ਼ਾਂ ਤੋਂ ਕਰਜ਼ ਲੈਣ 'ਤੇ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ 'ਤੇ ਦਬਾਅ ਬਣਾ ਰਹੀਆਂ ਹਨ। ਇਹਨਾਂ ਪਾਰਟੀਆਂ ਨੇ ਸੁਸਤੀ ਅਤੇ ਮਾੜੇ ਪ੍ਰਬੰਧਨ ਲਈ ਇਮਰਾਨ ਖਾਨ ਨੂੰ ਦੋਸ਼ੀ ਠਹਿਰਾਇਆ ਹੈ। ਇਹਨਾਂ ਪਾਰਟੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਸ ਸਮੇਂ ਫਿਊਰੇਂਸ ਆਇਲ ਦੀ ਖਰੀਦ ਨਹੀਂ ਕੀਤੀ ਜਦੋਂ ਇਸ ਦੀ ਸਭ ਤੋਂ ਜ਼ਿਆਦਾ ਲੋੜ ਸੀ।ਇੱਥੇ ਦੱਸ ਦਈਏ ਕਿ ਪਾਕਿਸਤਾਨ ਦੀ ਜਨਤਾ ਲਗਾਤਾਰ ਬਿਜਲੀ ਅਤੇ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੀ ਹੈ। ਦੇਸ਼ ਵਿਚ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਸੈਨਾ ਦੇ ਹੱਟਦੇ ਹੀ ਅਫਗਾਨਿਸਤਾਨ 'ਤੇ ਚੀਨ ਦੀ ਨਜ਼ਰ, ਪੇਸ਼ਾਵਰ ਤੋਂ ਕਾਬੁਲ ਤੱਕ ਬਣਾਏਗਾ ਮੋਟਰ-ਵੇਅ
ਸਕਾਟਲੈਂਡ 'ਚ ਸ਼ੁਰੂ ਹੋਏ ਡਰਾਪ-ਇਨ ਕੋਵਿਡ ਟੀਕਾਕਰਨ ਕਲੀਨਿਕ
NEXT STORY