ਅੰਕਾਰਾ - ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਦੇ-ਕਦੇ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਜਾਂਦੀਆਂ ਹਨ ਜੋ ਕਾਫ਼ੀ ਸੁਕੂਨ ਪਹੁੰਚਾਉਂਦੀਆਂ ਹਨ। ਅਜਿਹੀ ਹੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਬਿੱਲੀ ਆਪਣੇ ਬੀਮਾਰ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚ ਗਈ।
ਇਹ ਮਾਮਲਾ ਤੁਰਕੀ ਦੇ ਇਸਤਾਂਬੁਲ ਦਾ ਹੈ, ਬਿੱਲੀ ਅਤੇ ਉਸ ਦੇ ਬੱਚੇ ਦੀ ਤਸਵੀਰ ਨੂੰ ਟਵਿੱਟਰ ਯੂਜਰ ਓਜਕਨ ਨੇ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਜਿਵੇਂ ਹੀ ਬਿੱਲੀ ਆਪਣੇ ਬੱਚੇ ਨੂੰ ਲੈ ਕੇ ਪਹੁੰਚੀ ਤਾਂ ਹਸਪਤਾਲ ਦਾ ਸਟਾਫ ਹੈਰਾਨ ਰਿਹ ਗਿਆ।
ਬਿੱਲੀ ਆਪਣੇ ਬੱਚੇ ਨੂੰ ਆਪਣੇ ਜਬੜੇ 'ਚ ਦਬਾ ਕੇ ਪਹੁੰਚੀ। ਜਿਵੇਂ ਹੀ ਉਹ ਹਸਪਤਾਲ 'ਚ ਪਹੁੰਚੀ ਤਾਂ ਸਟਾਫ ਉੱਥੇ ਪਹੁੰਚ ਗਿਆ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਓਜਕਨ ਨਾਂ ਦੇ ਯੂਜਰ ਨੇ ਲਿਖਿਆ, ਅੱਜ ਅਸੀਂ ਐਮਰਜੰਸੀ ਰੂਮ 'ਚ ਸੀ, ਉਦੋਂ ਇੱਕ ਬਿੱਲੀ ਆਪਣੇ ਬੀਮਾਰ ਬੱਚੇ ਨੂੰ ਮੁੰਹ 'ਚ ਦੱਬ ਕੇ ਲੈ ਆਈ।
ਜਿਵੇਂ ਹੀ ਬਿੱਲੀ ਹਸਪਤਾਲ 'ਚ ਆਪਣੇ ਬੱਚੇ ਨੂੰ ਲੈ ਕੇ ਪਹੁੰਚਦੀ ਹੈ, ਉੱਥੇ ਮੌਜੂਦ ਸਟਾਫ ਬਿੱਲੀ ਨੂੰ ਖਾਣਾ ਅਤੇ ਪੀਣ ਲਈ ਦੁੱਧ ਦਿੰਦੇ ਹਨ ਅਤੇ ਫਿਰ ਬੱਚੇ ਨੂੰ ਲੈ ਕੇ ਸਟਾਫ ਇਲਾਜ ਲਈ ਅੰਦਰ ਚਲੇ ਜਾਂਦੇ ਹਨ। ਦੱਸ ਦਈਏ ਕਿ ਇਸਤਾਂਬੁਲ 'ਚ ਹਜ਼ਾਰਾਂ ਬਿੱਲੀਆਂ ਰਹਿੰਦੀਆਂ ਹਨ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਲਾਈਕ ਕਰ ਰਹੇ ਹਨ ਅਤੇ ਸ਼ੇਅਰ ਕਰ ਰਹੇ ਹਨ।
ਜਰਮਨੀ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਹੁੰਚੀ 1.6 ਲੱਖ ਪਾਰ
NEXT STORY