ਆਕਲੈਂਡ- ਨਿਊਜ਼ੀਲੈਂਡ ਤੋਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਬਿੱਲੀ ਸੁਰਖੀਆਂ ਵਿਚ ਹੈ ਜੋ ਛੋਟੀ ਜਿਹੀ ਗ਼ਲਤੀ ਕਾਰਨ ਜੈੱਟਸੈਟਰ ਬਣ ਗਈ ਹੈ। ਮਿਟਨਸ (Mittens) ਨਾਮ ਦੀ ਬਿੱਲੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ ਮਹੀਨੇ ਮਿਟਨਸ ਨਾਮ ਦੀ ਇੱਕ ਮੇਨ ਕੂਨ ਬਿੱਲੀ ਦਾ ਪਿੰਜਰਾ ਜਹਾਜ਼ ਦੇ ਕਾਰਗੋ ਹੋਲਡ ਵਿੱਚ ਰਹਿ ਗਿਆ। ਇਸ ਕਾਰਨ ਉਸਨੇ 24 ਘੰਟਿਆਂ ਵਿੱਚ ਤਿੰਨ ਵਾਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਯਾਤਰਾ ਕੀਤੀ।
ਤੁਹਾਨੂੰ ਦੱਸ ਦੇਈਏ ਕਿ 8 ਸਾਲਾ ਮਿਟਨਸ ਨੂੰ 13 ਜਨਵਰੀ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਸਥਿਤ ਉਸਦੇ ਨਵੇਂ ਘਰ ਲਈ ਇੱਕ ਸਾਈਡ ਟ੍ਰਿਪ 'ਤੇ ਭੇਜਿਆ ਗਿਆ ਸੀ। ਪਰ ਜਦੋਂ ਉਸਦੀ ਮਾਲਕਣ ਮਾਰਗੋ ਨੇਸ ਬਿੱਲੀ ਦੇ ਜਹਾਜ਼ ਤੋਂ ਉਤਰਨ ਦੀ ਉਡੀਕ ਕਰ ਰਹੀ ਸੀ, ਤਾਂ ਤਿੰਨ ਘੰਟੇ ਬਾਅਦ ਵੀ ਮਿਟਨਸ ਲਾਪਤਾ ਸੀ। ਫਿਰ ਗਰਾਊਂਡ ਸਟਾਫ ਨੇ ਦੱਸਿਆ ਕਿ ਜਹਾਜ਼ ਨਿਊਜ਼ੀਲੈਂਡ ਵਾਪਸ ਆ ਗਿਆ ਹੈ ਅਤੇ ਮਿਟਨਸ ਅਜੇ ਵੀ ਉਸ ਵਿਚ ਸੀ। ਇਹ ਯਾਤਰਾ ਲਗਭਗ 7.5 ਘੰਟੇ ਲੰਬੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੇ ਰਾਸ਼ਟਰਪਤੀ ਬਣਦੇ ਹੀ ਸਾਊਦੀ ਪ੍ਰਿੰਸ ਨੇ ਖੋਲ੍ਹਿਆ ਖਜ਼ਾਨਾ, ਅਮਰੀਕਾ ਹੋਵੇਗਾ ਮਾਲਾਮਾਲ
ਜਦੋਂ ਮਿਟਨਸ ਦੀ ਮਾਲਕਣ ਨੇਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ। ਇਸ ਤੋਂ ਬਾਅਦ ਖੁਲਾਸਾ ਹੋਇਆ ਕਿ ਏਅਰ ਨਿਊਜ਼ੀਲੈਂਡ ਦੇ ਪਾਇਲਟ ਨੂੰ ਉਡਾਣ ਦੌਰਾਨ ਬਿੱਲੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਉਸਨੇ ਕਾਰਗੋ ਹੋਲਡ ਵਿੱਚ ਹੀਟਿੰਗ ਚਾਲੂ ਕੀਤੀ ਸੀ ਤਾਂ ਜੋ ਮਿਟਨਸ ਆਰਾਮਦਾਇਕ ਰਹੇ। ਮਿਟਨਸ ਇਸ ਕਾਰਨ ਜਹਾਜ਼ ਵਿਚ ਰਹਿ ਗਈ ਕਿਉਂਕਿ ਸਾਮਾਨ ਸੰਭਾਲਣ ਵਾਲੇ ਨੂੰ ਵ੍ਹੀਲਚੇਅਰ ਕਾਰਨ ਮਿਟਨਸ ਦਾ ਪਿੰਜਰਾ ਦਿਖਾਈ ਨਹੀਂ ਦਿੱਤਾ। ਇਸ ਲੰਬੇ ਸਫਰ ਕਾਰਨ ਮਿਟਨਸ ਦਾ ਭਾਰ ਥੋੜ੍ਹਾ ਘੱਟ ਗਿਆ ਸੀ, ਪਰ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਨੇਸ ਨੇ ਕਿਹਾ, "ਉਹ ਬੱਸ ਭੱਜ ਕੇ ਮੇਰੀਆਂ ਬਾਹਾਂ ਵਿੱਚ ਆ ਗਈ ਅਤੇ ਮੈਨੂੰ ਸਭ ਤੋਂ ਵੱਡੀ ਜੱਫੀ ਪਾਈ। ਇਹ ਬਹੁਤ ਰਾਹਤ ਦੇਣ ਵਾਲਾ ਸੀ।" ਉਧਰ ਏਅਰਲਾਈਨ ਨੇ ਇਸ ਘਟਨਾ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਅਜਿਹੀ ਗ਼ਲਤੀ ਨੂੰ ਦੁਬਾਰਾ ਨਾ ਹੋਣ ਦੇਣ ਲਈ ਕਦਮ ਚੁੱਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨ ਵਿਅਕਤੀ ਵੱਲੋਂ ਕੀਤੇ ਚਾਕੂ ਹਮਲੇ 'ਚ ਹੋਈ ਮਾਸੂਮ ਸਣੇ ਦੋ ਜਣਿਆਂ ਦੀ ਮੌਤ
NEXT STORY