ਅੱਜਕੱਲ ਪਾਕਿਸਤਾਨ ਅਤੇ ਅਫਗਾਨਿਸਤਾਨ ਇਕ-ਦੂਜੇ ਨੂੰ ਮਾਰਨ-ਵੱਢਣ ’ਤੇ ਉਤਾਰੂ ਹਨ। ਬੁਨਿਆਦੀ ਤੌਰ ’ਤੇ ਇਸ ਜੰਗ ਦੇ 3 ਕਾਰਨ ਹਨ। ਪਹਿਲਾ ਹੈ ਡੂਰੰਡ ਲਾਈਨ ਨੂੰ ਲੈ ਕੇ ਵਿਵਾਦ। ਬ੍ਰਿਟਿਸ਼ ਸਰਕਾਰ ਨੇ 1893 ’ਚ ਤਤਕਾਲੀ ਭਾਰਤ ਦੇ ਉੱਤਰ-ਪੱਛਮੀ ਹਿੱਸਿਆਂ ’ਤੇ ਕੰਟਰੋਲ ਮਜ਼ਬੂਤ ਕਰਨ ਲਈ ਅਫਗਾਨਿਸਤਾਨ ਨਾਲ ਇਹ ਸਰਹੱਦ ਬਣਾਈ ਸੀ, ਜੋ ਪਸ਼ਤੂਨ ਅਤੇ ਬਲੋਚ ਜ਼ਮੀਨਾਂ ਨੂੰ ਦੋ ਹਿੱਸਿਆਂ ’ਚ ਕੱਟਦੀ ਸੀ। ਸੱਤਾ ’ਚ ਆਉਣ ਵਾਲੀ ਅਫਗਾਨਿਸਤਾਨ ਦੀ ਹਰ ਸਰਕਾਰ ਨੇ ਸ਼ੁਰੂ ਤੋਂ ਹੀ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ।
ਜਦੋਂ 1947 ’ਚ ਨਵੇਂ ਬਣੇ ਪਾਕਿਸਤਾਨ ਨੂੰ ਇਹ ਬਸਤੀਵਾਦੀ ਸਰਹੱਦ ਵਿਰਾਸਤ ’ਚ ਮਿਲੀ, ਤਾਂ ਅਫਗਾਨਿਸਤਾਨ ਇਕਲੌਤਾ ਅਜਿਹਾ ਦੇਸ਼ ਸੀ ਜਿਸ ਨੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਦਾਖਲੇ ਵਿਰੁੱਧ ਵੋਟ ਦਿੱਤੀ ਸੀ।
ਅਫਗਾਨਿਸਤਾਨ ’ਤੇ ਆਪਣਾ ਦਬਦਬਾ ਕਾਇਮ ਕਰਨ ਪਿੱਛੇ ਸਾਰੇ ਦੇਸ਼ਾਂ ਦਾ ਮਕਸਦ ਉਸ ਦੀ ਲਗਭਗ 3 ਟ੍ਰਿਲੀਅਨ ਡਾਲਰ (80 ਤੋਂ 240 ਲੱਖ ਕਰੋੜ ਰੁਪਏ) ਦੀ ਖਣਿਜ ਸੰਪਦਾ ’ਤੇ ਕਬਜ਼ਾ ਕਰਨਾ ਹੈ।
ਅਫਗਾਨਿਸਤਾਨ ’ਚ ਰਾਜਸ਼ਾਹੀ ਰਹੀ ਹੋਵੇ ਜਾਂ ਕਮਿਊਨਿਸਟ ਜਾਂ ਇਸਲਾਮਿਕ ਸ਼ਾਸਨ, ਸਾਰਿਆਂ ਨੇ ਹਮੇਸ਼ਾ ਭਾਰਤ ਨਾਲ ਚੰਗੇ ਸਬੰਧ ਬਣਾ ਕੇ ਰੱਖੇ। ਇਸੇ ਲਈ ਪਾਕਿਸਤਾਨ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਸਹਾਇਤਾ ਚਾਹੁਣ ਦੇ ਇੱਛੁਕ ‘ਤਾਲਿਬਾਨ-2’ ਦੀ ਮੌਜੂਦਾ ਸਰਕਾਰ ਦੇ ਵਿਦੇਸ਼ ਮੰਤਰੀ ‘ਅਮੀਰ ਖਾਨ ਮੁਤੱਕੀ’ ਦੀ ਇਕ ਹਫ਼ਤੇ ਦੀ ਭਾਰਤ ਯਾਤਰਾ ਤੋਂ ਉਤਸ਼ਾਹਿਤ ਭਾਰਤ ਸਰਕਾਰ ਨੇ ਉਸ ਨੂੰ ਮਾਨਤਾ ਦੇਣ ’ਚ ਦੇਰੀ ਨਹੀਂ ਕੀਤੀ। ਹੁਣ ਭਾਰਤ ਦੇ ਅਫਗਾਨਿਸਤਾਨ ਨਾਲ ਉਸ ਤੋਂ ਵੀ ਕਿਤੇ ਬਿਹਤਰ ਸਬੰਧ ਹਨ, ਜਿੰਨੇ ਬਿਹਤਰ ਸਬੰਧ ਕਦੇ ਅਫਗਾਨ ਸਰਕਾਰ ਦੇ ਪਾਕਿਸਤਾਨ ਸਰਕਾਰ ਨਾਲ ਹੋਇਆ ਕਰਦੇ ਸਨ। ਇਸ ਕਾਰਨ ਵੀ ਪਾਕਿਸਤਾਨ ਬੁਖ਼ਲਾਇਆ ਹੋਇਆ ਹੈ।
ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਟਕਰਾਅ ਦਾ ਇਕ ਕਾਰਨ ਪਾਕਿਸਤਾਨੀ ਹਾਕਮਾਂ ਦੇ ਮਨ ਵਿਚ ਬੈਠਾ ਇਹ ਡਰ ਹੈ ਕਿ ਅਫਗਾਨਿਸਤਾਨ ਅਤੇ ਭਾਰਤ ਇਕੱਠੇ ਹੋ ਕੇ ਉਸ ਨੂੰ ਦੋਵਾਂ ਪਾਸਿਆਂ ਤੋਂ ਘੇਰ ਲੈਣਗੇ, ਜਿਸ ਨੂੰ ਉਹ ਆਪਣੇ ਲਈ ਖ਼ਤਰੇ ਦੀ ਘੰਟੀ ਮੰਨਦੇ ਹਨ।
ਪਾਕਿ-ਅਫਗਾਨ ਟਕਰਾਅ ਦਾ ਤੀਜਾ ਕਾਰਨ ਹੈ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਵਿਰੁੱਧ ਆਪਣੀ ਹੀ ਖੜ੍ਹੀ ਕੀਤੀ ਹੋਈ ਟੀ. ਟੀ. ਪੀ., ਜਿਸ ਨੂੰ ‘ਪਾਕਿਸਤਾਨੀ ਤਾਲਿਬਾਨ’ ਵੀ ਕਿਹਾ ਜਾਂਦਾ ਹੈ, ਤੋਂ ਪੈਦਾ ਹੋਇਆ ਖ਼ਤਰਾ। ਇਸ ਵਿਚ ਸਾਰੇ ਪਸ਼ਤੂਨ ਹਨ। ਇਨ੍ਹਾਂ ਨੂੰ ਪਾਕਿਸਤਾਨ ਸਰਕਾਰ ਨੇ ਹੀ ਸਿਖਲਾਈ ਦੇ ਕੇ ਹਥਿਆਰਾਂ ਨਾਲ ਲੈਸ ਕੀਤਾ ਸੀ, ਪਰ ਹੁਣ ਟੀ. ਟੀ. ਪੀ. ਨੇ ਪਾਕਿਸਤਾਨ ਵਿਚ ਹੀ ਫ਼ੌਜੀ ਟਿਕਾਣਿਆਂ ਆਦਿ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਪਾਕਿਸਤਾਨ ਦੇ ਅੰਦਰ ਮੌਜੂਦ ਪਸ਼ਤੂਨ ਖੇਤਰਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੇ ਬਦਲੇ ’ਚ ਪਾਕਿਸਤਾਨ ਨੇ ਕਾਬੁਲ ਅਤੇ ਕੰਧਾਰ ਤੋਂ ਇਲਾਵਾ ਸਰਹੱਦੀ ਸੂਬੇ ‘ਪਕਤੀਆ’ ’ਤੇ ਹਵਾਈ ਹਮਲੇ ਕੀਤੇ ਹਨ।
ਅਫਗਾਨ ਤਾਲਿਬਾਨ ਵੀ ਟੀ. ਟੀ. ਪੀ. ’ਤੇ ਹਮਲਾ ਨਹੀਂ ਕਰ ਰਿਹਾ ਅਤੇ ਫਿਲਹਾਲ ਸਥਿਤੀ ਇਹ ਹੈ ਕਿ ਪਾਕਿਸਤਾਨ ਦਾ ਆਪਣਾ ਹੀ ਬਣਾਇਆ ਹੋਇਆ ਦਿਓ ਉਸ ਦੇ ਸਾਹਮਣੇ ਆ ਗਿਆ ਹੈ ਅਤੇ ਪਾਕਿਸਤਾਨ ਨੂੰ ਲੱਗ ਰਿਹਾ ਹੈ ਕਿ ਕਿਤੇ ਅਫਗਾਨਿਸਤਾਨ ਹੁਣ ਉਸ ਦੇ ਹੱਥੋਂ ਨਾ ਨਿਕਲ ਜਾਵੇ।
ਈਰਾਨ ’ਤੇ ਹਮਲੇ ਦਾ ਮਤਲਬ!
NEXT STORY