ਅਰੀਜ਼ੋਨਾ(ਬਿਊਰੋ)— ਦੁਨੀਆ ਵਿਚ ਵਧਦੀ ਨਫਰਤ ਅਤੇ ਦੁਸ਼ਮਣੀ ਨੂੰ ਘੱਟ ਕਰਨ ਲਈ ਇਕ ਵਿਅਕਤੀ ਨੇ ਆਪਣੀ ਮਿਹਨਤ ਨਾਲ ਉਹ ਕਰ ਦਿਖਾਇਆ, ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। 44 ਸਾਲ ਪਹਿਲਾਂ ਅਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਪੀ. ਐਚ. ਡੀ ਗ੍ਰੈਜੂਏਟ ਬ੍ਰਿਆਨ ਮੈਕ-ਕੋਰਮੈਕ ਨੇ 'ਵਰਲਡ ਹੈਲੋ ਡੇਅ' ਦੀ ਸ਼ੁਰੂਆਤ ਕੀਤੀ, ਜਿਸ ਨੂੰ 180 ਤੋਂ ਜ਼ਿਆਦਾ ਦੇਸ਼ ਮਨਾਉਂਦੇ ਹਨ।
ਜੰਗ ਅਤੇ ਬੰਦੂਕਾਂ ਦਰਮਿਆਨ ਬ੍ਰਿਆਨ ਨੇ ਵਿਵਾਦ ਸੁਲਝਾਉਣ ਅਤੇ ਆਪਣੀ ਗੱਲਬਾਤ ਨੂੰ ਵਧਾਵਾ ਦੇਣ ਲਈ ਇਸ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਸੀ। ਇਹ ਇਕ ਨਵੀਂ ਪਹਿਲ ਸੀ, ਜਿੱਥੇ ਇਸ ਵਿਚ ਹਿੱਸਾ ਲੈਣ ਵਾਲੇ ਸ਼ਖਸ ਨੂੰ 10 ਹੋਰ ਲੋਕਾਂ ਨੂੰ ਹੈਲੋ ਕਰਨੀ ਹੁੰਦੀ ਹੈ। ਹਰ ਸਾਲ 21 ਨਵੰਬਰ ਨੂੰ ਮਨਾਇਆ ਜਾਣ ਵਾਲਾ ਇਹ ਦਿਨ ਹੁਣ ਪੂਰੀ ਦੁਨੀਆ ਲਈ ਬਹੁਤ ਖਾਸ ਬਣ ਗਿਆ ਹੈ।
ਯੋਮ ਕਿੱਪੁਰ ਯੁੱਧ ਦੇ ਜਵਾਬ ਵਿਚ ਸ਼ੁਰੂਆਤ
ਇਜ਼ਰਾਇਲ ਅਤੇ ਸਾਊਦੀ ਅਰਬ ਵਿਚਕਾਰ ਅਕਤੂਬਰ 1973 ਨੂੰ ਇਕ ਭਿਆਨਕ ਯੁੱਧ ਛਿੜਿਆ, ਜਿਸ ਨੂੰ ਯੋਮ ਕਿੱਪੁਰ ਯੁੱਧ ਕਿਹਾ ਗਿਆ। ਕਰੀਬ 19 ਦਿਨ ਚੱਲੇ ਇਸ ਯੁੱਧ ਵਿਚ ਸਾਊਦੀ ਅਰਬ, ਮਿਸਰ, ਅਤੇ ਸੀਰੀਆ ਮਿਲ ਕੇ ਇਜ਼ਰਾਇਲ ਵਿਰੁੱਧ ਲੜ ਰਹੇ ਸਨ। ਇਸ ਦੇ ਨਤੀਜੇ 'ਤੇ ਗੱਲ ਕੀਤੀ ਜਾਵੇ ਤਾਂ ਇਜ਼ਰਾਇਲ ਦੀ ਇਸ ਯੁੱਧ ਵਿਚ ਜਿੱਤ ਹੋਈ ਅਤੇ ਰਣਨੀਤਕ ਪੱਧਰ 'ਤੇ ਮਿਸਰ ਨੂੰ ਵੀ ਫਾਇਦਾ ਹੋਇਆ। ਮਿਸਰ ਦੀ ਸੈਨਾ ਨੇ ਯੁੱਧ ਵਿਚ ਸੁਏਜ਼ ਨਹਿਰ ਦੇ ਪੂਰਬੀ ਤਟ 'ਤੇ ਕਬਜ਼ਾ ਕਰ ਲਿਆ ਸੀ। ਜਦੋਂ ਕਿ ਇਜ਼ਰਾਇਲੀ ਸੈਨਾ ਨੇ ਸੁਏਜ਼ ਨਹਿਰ ਦੇ ਦੱਖਣੀ-ਪੱਛਮੀ ਤਟ 'ਤੇ 1600 ਵਰਗ ਕਿ.ਮੀ. 'ਤੇ ਕਬਜ਼ਾ ਕਰ ਲਿਆ ਸੀ। ਇਸ ਯੁੱਧ ਤੋਂ ਬਾਆਦ ਵਧਦੇ ਤਣਾਅ ਨੂੰ ਘੱਟ ਕਰਨ ਲਈ ਬ੍ਰਿਆਨ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ। ਇਸ ਦਿਨ ਨੂੰ ਸੰਸਾਰਿਕ ਰੂਪ ਦੇਣ ਲਈ ਬ੍ਰਿਆਨ ਮੈਕ-ਕੋਰਮੈਨ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ।
7 ਭਾਸ਼ਾਵਾਂ ਵਿਚ ਲਿਖੇ 1360 ਪੱਤਰ
ਦੁਨੀਆ ਦੇ ਕਈ ਨੇਤਾਵਾਂ ਨੂੰ 'ਹੈਲੋ ਡੇਅ' ਮਨਾਉਣ ਲਈ ਪ੍ਰੇਰਿਤ ਕਰਨ ਲਈ ਬ੍ਰਿਆਨ ਮੈਕ-ਕੋਰਮੈਕ ਨੇ ਉਨ੍ਹਾਂ ਨਾਲ ਪੱਤਰ ਜ਼ਰੀਏ ਗੱਲਬਾਤ ਕੀਤੀ। 7 ਵੱਖ-ਵੱਖ ਭਾਸ਼ਾਵਾਂ ਵਿਚ ਉਨ੍ਹਾਂ ਨੇ 1360 ਪੱਤਰ ਲਿਖੇ ਅਤੇ ਸਹਿਯੋਗ ਦੇਣ ਦੀ ਗੱਲ ਕਹੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਸੀ ਕਿ ਪਹਿਲੇ ਹੀ ਸਾਲ ਕਰੀਬ 15 ਮੁਲਕਾਂ ਨੇ 'ਹੈਲੋ ਡੇਅ' ਨੂੰ ਮਨਾਇਆ। 44 ਸਾਲ ਬੀਤ ਜਾਣ ਤੋਂ ਬਾਅਦ ਦੁਨੀਆ ਦੇ ਕਰੀਬ 180 ਤੋਂ ਜ਼ਿਆਦਾ ਦੇਸ਼ ਇਸ ਦਿਨ ਨੂੰ ਮਨਾਉਂਦੇ ਹਨ। ਇਸ ਦੇ ਪ੍ਰਭਾਵ ਨੂੰ ਕੁੱਝ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਦੁਨੀਆ ਦੇ 31 ਨੋਬਲ ਸ਼ਾਂਤੀ ਪੁਰਸਕਾਰ ਜੇਤੂਆਂ ਨੇ ਇਸ ਕੋਸ਼ਿਸ਼ ਦਾ ਸਮਰਥਨ ਕੀਤਾ। ਦੁਨੀਆ ਦੇ 100 ਤੋਂ ਜ਼ਿਆਦਾ ਨੇਤਾ, ਲੇਖਣ, ਮੰਨੋਰਜਣ ਜਗਤ ਨਾਲ ਜੁੜੇ ਲੋਕ ਇਸ ਦਾ ਸਮਰਥਨ ਕਰਦੇ ਹਨ।
ਆਓ ਜਾਣਦੇ ਹਾਂ ਕੀ ਕਰਨਾ ਹੁੰਦਾ ਹੈ ਇਸ ਦਿਨ?
ਇਸ ਆਈਡੀਆ ਦੇ ਪਿੱਛੇ ਦਾ ਮਕਸਦ ਸੀ ਕਿ ਲੋਕਾਂ ਵਿਚਕਾਰ ਆਪਸ ਵਿਚ ਗੱਲਬਾਤ ਹੋਵੇ। ਇਸ 'ਹੈਲੋ ਡੇਅ' ਵਿਚ ਹਿੱਸੇਦਾਰੀ ਲੈਣ ਵਾਲੇ ਸ਼ਖਸ ਨੂੰ 10 ਹੋਰ ਲੋਕਾਂ ਨੂੰ 'ਹੈਲੋ' ਕਰਨੀ ਹੁੰਦੀ ਹੈ। ਇਹ ਇਸ ਤੋਂ ਜ਼ਿਆਦਾ ਵੀ ਕੀਤਾ ਜਾ ਸਕਦਾ ਹੈ। ਬ੍ਰਿਆਨ ਮੈਕ-ਕੋਰਮੈਕ ਦਾ ਮੰਨਣਾ ਸੀ ਕਿ ਸ਼ਾਂਤੀ ਅਤੇ ਖੁਸ਼ਹਾਲੀ ਲਈ ਲੋਕਾਂ ਵਿਚਕਾਰ ਗੱਲਬਾਤ ਦੀ ਡੋਰ ਖਿੱਚੀ ਹੋਣੀ ਚਾਹੀਦੀ ਹੈ।
ਲਾਪਤਾ ਹੋਈ ਆਸਟ੍ਰੇਲੀਅਨ ਔਰਤ ਦੇ ਕਤਲ ਦੇ ਦੋਸ਼ 'ਚ ਦੂਜਾ ਸ਼ੱਕੀ ਗ੍ਰਿਫਤਾਰ
NEXT STORY