ਇੰਟਰਨੈਸ਼ਨਲ ਡੈਸਕ : ਈਰਾਨ ਨੇ ਮੰਗਲਵਾਰ ਨੂੰ ਇਜ਼ਰਾਈਲ ਖਿਲਾਫ ਵੱਡੀ ਕਾਰਵਾਈ ਕੀਤੀ ਜਦੋਂ ਉਸ ਨੇ ਬੈਂਜਾਮਿਨ ਨੇਤਨਯਾਹੂ ਦੇ ਦੇਸ਼ ਵੱਲ 180 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ। ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਸਾਇਰਨ ਦੀ ਆਵਾਜ਼ ਗੂੰਜਣੀ ਸ਼ੁਰੂ ਹੋ ਗਈ ਅਤੇ ਆਮ ਲੋਕਾਂ ਨੂੰ ਤੁਰੰਤ ਬੰਬ ਸ਼ੈਲਟਰਾਂ ਵਿੱਚ ਭੇਜ ਦਿੱਤਾ ਗਿਆ।
ਮੰਗਲਵਾਰ ਨੂੰ ਈਰਾਨ ਦੇ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਿਜ਼ਾਈਲ ਹਮਲੇ ਨੇ ਹਵਾਈ ਅਤੇ ਰਾਡਾਰ ਸਾਈਟਾਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਹਮਾਸ ਅਤੇ ਹਿਜ਼ਬੁੱਲਾ ਦੇ ਸੀਨੀਅਰ ਅਧਿਕਾਰੀਆਂ ਦੀ ਹੱਤਿਆ ਦੀ ਯੋਜਨਾ ਬਣਾਈ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਈਰਾਨ ਨੂੰ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਆਪਣੇ ਬਚਾਅ ਦਾ ਅਧਿਕਾਰ ਹੈ। ਟੀਵੀ ਸਟੇਸ਼ਨ ਨੇ ਇਰਾਨ ਵਿੱਚ ਅਣਪਛਾਤੇ ਸਥਾਨਾਂ ਤੋਂ ਹਨੇਰੇ ਵਿੱਚ ਲਾਂਚ ਕੀਤੀਆਂ ਗਈਆਂ ਮਿਜ਼ਾਈਲਾਂ ਦੀ ਫੁਟੇਜ ਵੀ ਦਿਖਾਈ।
ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਵੀ ਦੇਸ਼ ਦੇ ਸ਼ਹਿਰ ਅਰਾਕ, ਕੋਮ ਅਤੇ ਤਹਿਰਾਨ ਦੇ ਲੋਕਾਂ ਨੂੰ ਇਜ਼ਰਾਈਲ 'ਤੇ ਮਿਜ਼ਾਈਲਾਂ ਦੀ ਗੋਲੀਬਾਰੀ ਦਾ ਜਸ਼ਨ ਮਨਾਉਂਦੇ ਹੋਏ ਦਿਖਾਇਆ। ਸਰਕਾਰੀ ਟੈਲੀਵਿਜ਼ਨ ਲੰਬੇ ਸਮੇਂ ਤੋਂ ਕੱਟੜਪੰਥੀਆਂ ਦੇ ਕਬਜ਼ੇ ਹੇਠ ਰਿਹਾ ਹੈ। ਜਸ਼ਨ ਮਨਾ ਰਹੇ ਕੁਝ ਲੋਕ ਨਾਅਰੇ ਲਗਾ ਰਹੇ ਸਨ, "ਅੱਲ੍ਹਾ ਹੂ ਅਕਬਰ, ਅਮਰੀਕਾ ਦਾ ਤਬਾਹ ਹੋਵੇ, ਇਜ਼ਰਾਈਲ ਤਬਾਹ ਹੋਵੇ।"
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਹੀ ਈਰਾਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਸੀ। ਇਰਾਨ ਹਿਜ਼ਬੁੱਲਾ ਅਤੇ ਹਮਾਸ ਦੀ ਮਦਦ ਕਰਦਾ ਹੈ। ਨੇਤਨਯਾਹੂ ਨੇ ਕਿਹਾ ਸੀ, "ਮੱਧ ਪੂਰਬ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਇਜ਼ਰਾਈਲ ਨਹੀਂ ਪਹੁੰਚ ਸਕਦਾ ਹੈ।" ਉਨ੍ਹਾਂ ਦਾ ਇਹ ਬਿਆਨ ਬੇਰੂਤ ਦੇ ਦੱਖਣ ਵਿੱਚ ਇੱਕ ਹਵਾਈ ਹਮਲੇ ਦੇ ਕੁਝ ਦਿਨ ਬਾਅਦ ਆਇਆ ਹੈ, ਜਿਸ ਵਿੱਚ ਲੇਬਨਾਨ ਦੇ ਹਿਜ਼ਬੁੱਲਾ ਸਮੂਹ ਦਾ ਨੇਤਾ ਮਾਰਿਆ ਗਿਆ ਸੀ। ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਲੇਬਨਾਨ ਦੀ ਸਰਹੱਦ 'ਤੇ ਲਗਭਗ ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ।
ਪਿਛਲੇ ਸਾਲ 8 ਅਕਤੂਬਰ ਨੂੰ ਹਮਾਸ ਨੇ ਆਪਣੇ ਲੜਾਕਿਆਂ ਨੂੰ ਇਜ਼ਰਾਈਲ ਭੇਜਿਆ ਸੀ ਅਤੇ ਉਸ ਤੋਂ ਬਾਅਦ ਗਾਜ਼ਾ ਵਿੱਚ ਭਿਆਨਕ ਸੰਘਰਸ਼ ਸ਼ੁਰੂ ਹੋ ਗਿਆ ਸੀ। ਉਸ ਦੌਰਾਨ ਕਰੀਬ 250 ਇਜ਼ਰਾਈਲੀਆਂ ਨੂੰ ਬੰਧਕ ਬਣਾ ਲਿਆ ਗਿਆ ਸੀ। ਪਰ ਉੱਤਰੀ ਲੇਬਨਾਨ ਬਾਅਦ ਵਿੱਚ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਿਆ ਜਦੋਂ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਇਜ਼ਰਾਈਲੀ ਹਮਲੇ ਵਿੱਚ ਮਾਰਿਆ ਗਿਆ।
ਅਮਰੀਕਾ 'ਚ 'ਹੇਲੇਨ' ਤੂਫ਼ਾਨ ਦੀ ਤਬਾਹੀ ਨਾਲ ਮਾਤਮ, ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ
NEXT STORY