ਵਰਲਡ ਗੋਲਡ ਕੌਂਸਲ ਦੀ ਤਾਜ਼ਾ ਰਿਪੋਰਟ ਅਨੁਸਾਰ ਅਕਤੂਬਰ ਮਹੀਨੇ ਦੌਰਾਨ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ 53 ਟਨ ਸੋਨੇ ਦੀ ਖਰੀਦ ਕੀਤੀ ਹੈ। ਰਿਪੋਰਟ ਮੁਤਾਬਕ ਅਕਤੂਬਰ ਤੱਕ ਕੁਲ ਰਿਪੋਰਟਿਡ ਨੈੱਟ ਖਰੀਦ 2025 ’ਚ 254 ਟਨ ਰਹੀ ਹੈ, ਜੋ ਪਿਛਲੇ 3 ਸਾਲਾਂ ਦੀ ਤੁਲਨਾ ’ਚ ਸੁਸਤ ਹੈ। 2025 ’ਚ ਪੋਲੈਂਡ ਨੇ 83 ਟਨ, ਜਦੋਂਕਿ ਕਜ਼ਾਖਿਸਤਾਨ ਨੇ 41 ਟਨ ਸੋਨਾ ਖਰੀਦਿਆ ਹੈ। ਪੋਲੈਂਡ ਦਾ ਕੇਂਦਰੀ ਬੈਂਕ ਕੁਝ ਮਹੀਨਿਆਂ ਤੱਕ ਸ਼ਾਂਤ ਰਹਿਣ ਤੋਂ ਬਾਅਦ ਅਕਤੂਬਰ ’ਚ ਦੁਬਾਰਾ ਬਾਜ਼ਾਰ ’ਚ ਪਰਤ ਆਇਆ ਹੈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਇਸ ਤੋਂ ਪਹਿਲਾਂ ਪੋਲੈਂਡ ਨੇ ਆਖਰੀ ਵਾਰ ਮਈ ’ਚ ਕੇਂਦਰੀ ਬੈਂਕ ਜ਼ਰੀਏ ਸੋਨਾ ਖਰੀਦਿਆ ਸੀ। ਪੋਲੈਂਡ ਨੇ ਅਕਤੂਬਰ ਮਹੀਨੇ ਦੌਰਾਨ 16 ਟਨ ਸੋਨਾ ਖਰੀਦਿਆ ਹੈ ਅਤੇ ਹੁਣ ਉਸ ਕੋਲ 531 ਟਨ ਸੋਨਾ ਹੈ, ਜੋ ਉਸ ਦੇ ਕੋ-ਰਿਜ਼ਰਵ ਦਾ 26 ਫੀਸਦੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ
ਵਰਲਡ ਗੋਲਡ ਕੌਂਸਲ ਦੇ ਸੀਨੀਅਰ ਐਨਾਲਿਸਟ ਕ੍ਰਿਸ਼ਣਨ ਗੋਪਾਲ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਬ੍ਰਾਜ਼ੀਲ ਨੇ ਵੀ 16 ਟਨ ਸੋਨਾ ਖਰੀਦਿਆ ਹੈ ਅਤੇ ਹੁਣ ਉਸ ਕੋਲ 161 ਟਨ ਸੋਨਾ ਹੋ ਗਿਆ ਹੈ, ਜੋ ਉਸ ਦੇ ਕੁੱਲ ਰਿਜ਼ਰਵ ਦਾ 6 ਫੀਸਦੀ ਹੈ, ਜਦੋਂਕਿ ਉਜ਼ਬੇਕਿਸਤਾਨ ਨੇ 9 ਟਨ, ਇੰਡੋਨੇਸ਼ੀਆ ਨੇ 4 ਟਨ, ਤੁਰਕੀ ਨੇ 3 ਟਨ, ਚੈੱਕ ਗਣਰਾਜ ਨੇ 2 ਟਨ, ਕਿਰਗਿਸਤਾਨ ਨੇ 2 ਟਨ, ਘਾਨਾ, ਚੀਨ ਅਤੇ ਫਿਲਪੀਨਸ ਨੇ 1-1 ਟਨ ਤੋਂ ਵੱਧ ਸੋਨਾ ਖਰੀਦਿਆ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਅਕਤੂਬਰ ’ਚ ਇਕਮਾਤਰ ਵਿਕ੍ਰੇਤਾ ਰੂਸ ਰਿਹਾ ਹੈ, ਜਿਸ ਨੇ ਅਕਤੂਬਰ ’ਚ 3 ਟਨ ਸੋਨਾ ਵੇਚਿਆ ਹੈ ਅਤੇ ਹੁਣ ਰੂਸ ਦਾ ਗੋਲਡ ਰਿਜ਼ਰਵ 2,327 ਟਨ ਰਹਿ ਗਿਆ ਹੈ। ਰਿਪੋਰਟਸ ਅਨੁਸਾਰ ਰੂਸ ਆਪਣੇ ਵਿਦੇਸ਼ੀ ਭੁਗਤਾਨ ਅਤੇ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਸੋਨਾ ਵੇਚ ਰਿਹਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਕੂਲੀ ਵਿਦਿਆਰਥਣਾਂ 'ਤੇ ਇਸਲਾਮ ਧਰਮ ਕਬੂਲਣ ਲਈ ਦਬਾਅ, ਸਿੰਧ 'ਚ ਜਾਂਚ ਸ਼ੁਰੂ
NEXT STORY