ਰੋਮ (ਦਲਵੀਰ ਕੈਂਥ)- ਭੀਮ ਆਰਮੀ ਚੀਫ਼ ਤੇ ਭਾਰਤ ਵਿਚ ਲੋਕ ਸਭਾ ਮੈਂਬਰ ਚੰਦਰ ਸ਼ੇਖਰ ਆਜ਼ਾਦ ਆਪਣੀ ਵਿਸ਼ੇਸ਼ ਸੰਖੇਪ ਯੂਰਪ ਫੇਰੀ ਦੌਰਾਨ ਅਸਟਰੀਆ ਤੇ ਇਟਲੀ ਦੌਰੇ 'ਤੇ ਹਨ।ਉਨ੍ਹਾਂ ਭਾਰਤ ਦੀ ਸਿਆਸਤ ਵਿੱਚ ਆਪਣੀਆਂ ਲੋਕ-ਹਿਤੈਸ਼ੀ ਕਾਰਵਾਈਆਂ ਤੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕੀਤਾ ਹੈ। ਇਟਲੀ ਫੇਰੀ ਦੌਰਾਨ ਜਿੱਥੇ ਉਹ ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਵਿਆਨਾ, ਕਿਰਮੋਨਾ,ਬਰੇਸ਼ੀਆ ਤੇ ਬੈਰਗਾਮੋ ਵਿਖੇ ਨਤਮਸਤਕ ਹੋਏ, ਉੱਥੇ ਉਨ੍ਹਾਂ ਸੰਗਤਾਂ ਤੇ ਬਹੁਜਨ ਸਮਾਜ ਦੇ ਆਗੂਆਂ ਨਾਲ ਵਿਚਾਰ-ਵਟਾਂਦਰੇ ਵੀ ਕੀਤੇ।
ਇਸ ਮੌਕੇ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੇ ਕਿਹਾ ਭਾਰਤ ਦਾ ਬਹੁਜਨ ਸਮਾਜ, ਮੂਲ ਨਿਵਾਸੀ ਦੁਨੀਆ ਦੇ ਜਿਸ ਮਰਜ਼ੀ ਕੋਨੇ ਰਹਿਣ ਪਰ ਸਦਾ ਹੀ ਸੰਗਠਿਤ ਹੋ ਸਤਿਗੁਰੂ ਰਵਿਦਾਸ ਮਹਾਰਾਜ ਤੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਬੁਲੰਦ ਕਰਦੇ ਰਹਿਣ। ਤੱਦ ਹੀ ਬਹੁਜਨ ਸਮਾਜ ਵਿੱਚ ਇਨਕਲਾਬ ਆ ਸਕਦਾ ਹੈ।ਵਿਦੇਸ਼ ਦਾ ਬਹੁਜਨ ਸਮਾਜ ਭਾਰਤ ਦੇ ਬਹੁਜਨ ਸਮਾਜ ਪ੍ਰਤੀ ਸੰਜੀਦਾ ਹੋ ਅੱਗੇ ਆਵੇ ਤਾਂ ਜੋ ਭਾਰਤ ਦੇ ਮੂਲ ਨਿਵਾਸੀਆਂ ਨਾਲ ਹਾਕਮ ਧਿਰਾਂ ਵੱਲੋਂ ਕੀਤੀਆਂ ਜਾਂਦੀਆਂ ਮਨਮਰਜ਼ੀਆਂ ਤੇ ਧੱਕੇਸ਼ਾਹੀਆਂ ਨੂੰ ਠੱਲ ਪਾਈ ਜਾ ਸਕੇ।ਭੀਮ ਆਰਮੀ ਭਾਰਤ ਦੇ ਬਹੁਜਨ ਸਮਾਜ ਦੀ ਸੇਵਾ ਵਿੱਚ ਹੈ ਜੇਕਰ ਕਿਤੇ ਵੀ ਬਹੁਜਨ ਸਮਾਜ ਨਾਲ ਤਸ਼ੱਸਦ ਹੁੰਦਾ ਤਾਂ ਉਹ ਇਸ ਬੇਇਨਸਾਫ਼ੀ ਖ਼ਿਲਾਫ਼ ਸੰਘਰਸ਼ ਕਰਨ।
ਪੜ੍ਹੋ ਇਹ ਅਹਿਮ ਖ਼ਬਰ-ਭੂਚਾਲ ਦੇ 2 ਵੱਡੇ ਝਟਕਿਆਂ ਨਾਲ ਕੰਬੀ ਧਰਤੀ, ਸੁਨਾਮੀ 'ਤੇ ਅਪਡੇਟ ਜਾਰੀ
ਉਨ੍ਹਾਂ ਨੂੰ ਸੰਸਦ ਮੈਂਬਰ ਬਹੁਜਨ ਸਮਾਜ ਨੇ ਸੇਵਾ ਕਰਨ ਲਈ ਬਣਾਇਆ ਹੈ ਨਾਂਕਿ ਦਫ਼ਤਰ ਵਿੱਚ ਬੈਠਕੇ ਤਮਾਸ਼ਾ ਦੇਖਣ ਲਈ ।ਜਿਸ ਭਰੋਸੇ ਨਾਲ ਭਾਰਤੀ ਬਹੁਜਨ ਸਮਾਜ ਨਗੀਨਾ ਹਲਕੇ ਲੋਕਾਂ ਨੇ ਉਨ੍ਹਾਂ ਨੂੰ ਜਿੱਤ ਦਾ ਫ਼ਤਵਾ ਦੇਕੇ ਸੰਸਦ ਮੈਂਬਰ ਬਣਾਇਆ ਹੈ ਉਹ ਉਸ ਤੋਂ ਵੀ ਵੱਧ ਸਮਾਜ ਦੀ ਸੇਵਾ ਵਿੱਚ ਦਿਨ-ਰਾਤ ਇੱਕ ਕਰਨਗੇ।ਇਸ ਯੂਰਪ ਫੇਰੀ ਦੌਰਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਵਿਖੇ ਹਾਜ਼ਰੀ ਭਰਦਿਆ ਚੰਦਰ ਸੇਖ਼ਰ ਆਜ਼ਾਦ ਹੁਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੇ ਵਿਸ਼ੇਸ਼ ਤੌਰ 'ਤੇ ਗੋਲ਼ਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਤੇ ਅਮਰੀਕ ਲਾਲ ਦੌਲੀਕੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਨੇ ਯੂਰਪ ਫੇਰੀ ਲਈ ਭੀਮ ਆਰਮੀ ਚੀਫ਼ ਚੰਦਰ ਸੇਖ਼ਰ ਆਜ਼ਾਦ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੂਰਪ ਫੇਰੀ ਨੇ ਬਹੁਜਨ ਸਮਾਜ ਅੰਦਰ ਨਵਾਂ ਜੋਸ਼ ਭਰ ਦਿੱਤਾ ਹੈ ਜਿਸ ਨਾਲ ਹੁਣ ਯੂਰਪ ਦੇ ਬਹੁਜਨ ਸਮਾਜ ਹਿਤੈਸ਼ੀ ਪਹਿਲਾਂ ਤੋਂ ਵੀ ਵਧੀਆ ਕੰਮਾਂ ਨੂੰ ਅੰਜਾਮ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਵੱਧ ਰਿਹਾ ਪੋਲੀਓ, ਟੀਕਾਕਰਨ ਦੇ ਵਿਰੋਧ 'ਚ ਕੱਟੜਪੰਥੀ
NEXT STORY