ਨਿਊਯਾਰਕ (ਬਿਊਰੋ)— ਅਮਰੀਕਾ ਦੇ ਰਹਿਣ ਵਾਲੇ ਜ਼ਿਆਨ ਹਾਰਵੇ (10) ਦੇ ਦਿਮਾਗ 'ਚ ਡਾਕਟਰਾਂ ਨੂੰ ਬਦਲਾਅ ਹੁੰਦਾ ਦਿਖਾਈ ਦੇ ਰਿਹਾ ਹੈ। ਜ਼ਿਆਨ ਉਹੀ ਬੱਚਾ ਹੈ, ਜਿਸ ਦਾ 'ਚਿਲਡਰਨਸ ਹੋਸਪੀਟਲ ਆਫ ਫਿਲਾਡੇਲਫੀਆ' (ਸੀ. ਐੱਚ. ਓ. ਪੀ.) ਦੇ ਡਾਕਟਰਾਂ ਨੇ ਜੁਲਾਈ 2015 ਵਿਚ ਦੋਹਾਂ ਹੱਥਾਂ ਦਾ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ ਸੀ। ਜ਼ਿਆਨ ਜਦੋਂ 2 ਸਾਲ ਦਾ ਸੀ, ਉਦੋਂ ਜ਼ਖਮ ਦੇ ਸੜਨ ਕਾਰਨ ਉਸ ਨੂੰ ਗੰਭੀਰ ਇਨਫੈਕਸ਼ਨ ਹੋ ਗਿਆ ਸੀ ਅਤੇ ਉਸ ਦੇ ਦੋਵੇਂ ਹੱਥ-ਪੈਰ ਕੱਟਣੇ ਪਏ ਸਨ। ਇਸ ਮਗਰੋਂ 6 ਸਾਲ ਤੱਕ ਉਸ ਨੇ ਬਣਾਉਟੀ ਹੱਥਾਂ-ਪੈਰਾਂ ਦੀ ਵਰਤੋਂ ਕੀਤੀ। ਇਨ੍ਹਾਂ ਬਣਾਉਟੀ ਹੱਥਾਂ-ਪੈਰਾਂ ਦੀ ਮਦਦ ਨਾਲ ਉਹ ਆਪਣੇ ਛੋਟੇ-ਮੋਟੇ ਕੰਮ ਕਰ ਲੈਂਦਾ ਸੀ। ਹਾਲਾਂਕਿ ਹੁਣ ਟਰਾਂਸਪਲਾਂਟ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ।
ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਹੁਣ ਉਹ ਦੁਨੀਆ ਦਾ ਪਹਿਲਾ ਬੱਚਾ ਹੈ, ਜਿਸ ਦੇ ਹੱਥਾਂ ਦਾ ਟਰਾਂਸਪਲਾਂਟ ਕੀਤੇ ਜਾਣ ਨਾਲ ਦਿਮਾਗ ਵਿਚ ਬਦਲਾਅ ਹੁੰਦਾ ਦਿੱਸ ਰਿਹਾ ਹੈ। ਟਰਾਂਸਪਲਾਂਟ ਮਗਰੋਂ ਹਾਰਵੇ ਦਾ ਦਿਮਾਗ ਇਕ ਵਿਸ਼ੇਸ਼ ਪੈਟਰਨ ਵੱਲ ਪਰਤ ਆਇਆ ਹੈ। ਦਿਮਾਗ ਵਿਚ ਬੁੱਲਾਂ ਦੀਆਂ ਸੰਵੇਦਨਾਵਾਂ ਦੀ ਨੁਮਾਇੰਦਗੀ ਕਰਨ ਵਾਲਾ ਖੇਤਰ, ਹੱਥਾਂ ਦੀ ਨੁਮਾਇੰਦਗੀ ਕਰਨ ਵਾਲੇ ਖੇਤਰ ਵੱਲ ਦੋ ਸੈਂਟੀਮੀਟਰ ਖਿਸਕ ਗਿਆ ਹੈ। ਦਿਮਾਗ ਦੀ ਇਸ ਰੀਮੈਪਿੰਗ ਨੂੰ ਵਿਸ਼ਾਲ ਕਾਰਟੀਕਲ ਪੁਨਰਗਠਨ (ਐੱਮ. ਸੀ. ਆਰ.) ਕਿਹਾ ਜਾਂਦਾ ਹੈ।
...ਤੇ ਸਾਊਦੀ ਦੇ ਪ੍ਰਿੰਸ ਨੇ ਖਰੀਦੀ ਸੀ 'ਈਸਾ ਮਸੀਹ' ਦੀ 2900 ਕਰੋੜ ਦੀ ਇਹ ਪੇਟਿੰਗ
NEXT STORY