ਲਾਹੌਰ - ਸਾਬਕਾ ਰੇਲ ਮੰਤਰੀ ਖਵਾਜ਼ਾ ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖਿਲਾਫ ਕੀਤੀ ਗਈ ਟਿੱਪਣੀ 'ਤੇ ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ਦੇ ਕਸ਼ਮੀਰ ਤੋਂ ਬਿਆਨ ਜਾਰੀ ਕਰਦੇ ਹੋਏ ਨਾਰਾਜ਼ਗੀ ਜਤਾਈ।
ਖਵਾਜਾ ਸਾਦ ਰਫੀਕ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨੀ ਸਿੱਖ ਨੇਤਾ ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਖਵਾਜਾ ਸਾਦ ਰਫੀਕ ਮਹਾਨ ਸਿੱਖ ਸ਼ਾਸਕ ਤੇ ਬੇਬੁਨਿਆਦ ਦੋਸ਼ ਲਗਾ ਕੇ ਸਿਆਸੀ ਲਾਹਾ ਲੈਣ ਅਤੇ ਆਪਣੀਆਂ ਅਸਫਲਤਾਵਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਚਾਵਲਾ ਨੇ ਕਿਹਾ ਕਿ ਉਨ੍ਹਾਂ ਦੇ ਚਾਰ ਦਹਾਕੇ ਲੰਬੇ ਸ਼ਾਸਨ ਦੌਰਾਨ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਮਿਲੀ। ਇਕ ਵਾਰ ਇਕ ਵਿਅਕਤੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਜ਼ਾਨ 'ਤੇ ਆਪਣੇ ਸਮਰਾਜ ਵਿਚ ਪਾਬੰਦੀ ਲਗਾਉਣ ਲਈ ਕਿਹਾ, ਇਸ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਬ ਦਿੱਤਾ ਕਿ ਅਜ਼ਾਨ ਮੁਸਲਮਾਨਾਂ ਨੂੰ ਨਮਾਜ਼ ਦੇ ਲਈ ਬੁਲਾਉਣ ਲਈ ਸੀ ਅਤੇ ਜੇਕਰ ਉਹ ਨਿੱਜੀ ਤੌਰ 'ਤੇ ਦਰਵਾਜ਼ਾ ਖੜਕਾ ਕੇ ਨਮਾਜ਼ ਲਈ ਮੁਸਲਮਾਨਾਂ ਨੂੰ ਬੁਲਾ ਸਕਦੇ ਹਨ ਤਾਂ ਉਹ (ਮਹਾਰਾਜਾ ਰਣਜੀਤ ਸਿੰਘ) ਆਜ਼ਾਨ 'ਤੇ ਪਾਬੰਦੀ ਲਗਾ ਦੇਣਗੇ।
ਪੀ.ਐੱਮ.ਐੱਲ. (ਐੱਨ) ਦੇ ਸੀਨੀਅਰ ਨੇਤਾ ਖਵਾਜਾ ਸਾਦ ਰਫੀਕ, ਜਿਨ੍ਹਾਂ ਨੇ ਨਵਾਜ਼ ਸ਼ਰੀਫ ਦੇ ਆਖਰੀ ਕਾਰਜਕਾਲ ਦੌਰਾਨ ਪਾਕਿਸਤਾਨੀ ਰੇਲ ਮੰਤਰਾਲਾ ਦੀ ਵਾਗਡੋਰ ਸੰਭਾਲੀ ਸੀ, ਨੇ ਮਹਾਨ ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ ਨੂੰ ਡਾਕੂ ਅਤੇ ਲੁਟੇਰਾ ਕਰਾਰ ਦਿੰਦੇ ਹੋਏ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ 'ਤੇ ਮਸਜਿਦਾਂ ਨੂੰ ਬਦਨਾਮ ਕਰਨ ਅਤੇ ਲੁੱਟਣ ਦੇ ਦੋਸ਼ ਵੀ ਲਗਾਏ ਸਨ।
ਚੀਨ ਨਾਲ ਤਣਾਅ ਤੋਂ ਬਾਅਦ ਮਹਿੰਗੀਆਂ ਹੋ ਸਕਦੀਆਂ ਹਨ ਦਵਾਈਆਂ
NEXT STORY