ਲਾਹੌਰ (ਭਾਸ਼ਾ) : ਪਾਕਿਸਤਾਨ ਵਿਚ ਅੱਤਵਾਦ ਰੁਕੋ ਅਦਾਲਤ ਨੇ ਪੰਜਾਬ ਸੂਬੇ ਵਿਚ 2019 ਵਿਚ 8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਅਤੇ ਉਸ ਦਾ ਕਤਲ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: 3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ
ਜੱਜ ਨਾਸਿਰ ਹੁਸੈਨ ਨੇ ਮੁਹੰਮਦ ਇਮਰਾਨ ਨੂੰ ਬੱਚੀ ਦਾ ਕਤਲ ਕਰਨ ਨੂੰ ਲੈ ਕੇ ਉਮਰ ਕੈਦ ਅਤੇ ਜਬਰ-ਜ਼ਿਨਾਹ ਅਤੇ ਅਗਵਾਹ ਦੇ ਅਪਰਾਧ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ। ਨਾਲ ਹੀ ਉਸ ’ਤੇ 5,00,000 ਪਾਕਿਸਤਾਨੀ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਜੱਜ ਨੇ ਹੁਕਮ ਦਿੱਤਾ ਕਿ ਜੁਰਮਾਨੇ ਦੀ ਰਾਸ਼ੀ ਮ੍ਰਿਤਕਾ ਦੇ ਪਰਿਵਾਰ ਨੂੰ ਮੁਆਵਜੇ ਦੇ ਰੂਪ ਵਿਚ ਦਿੱਤੀ ਜਾਵੇ ਅਤੇ ਜੁਰਮਾਨਾ ਨਾ ਦੇਣ ’ਤੇ ਉਸ ਨੂੰ ਹੋਰ 6 ਮਹੀਨੇ ਦੀ ਜੇਲ ਦੀ ਸਜ਼ਾ ਕੱਟਣੀ ਹੋਵੇਗੀ।
ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ
ਇਸਤਗਾਤਾ ਪੱਖ ਮੁਤਾਬਕ ਮੁਹੰਮਦ ਇਮਰਾਨ ਨੇ ਨਵੰਬਰ 2019 ਵਿਚ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਬਹਾਵਲਪੁਰ ਵਿਚ 8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ ਅਤੇ ਬਾਅਦ ਵਿਚ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਇਕ ਹੋਰ ਘਟਨਾ ਵਿਚ ਪੁਲਸ ਨੇ ਲਾਹੌਰ ਤੋਂ ਲੱਗਭਗ 130 ਕਿਲੋਮੀਟਰ ਦੂਰ ਫੈਸਲਾਬਾਦ ਵਿਚ ਇਕ ਵਿਅਕਤੀ ਨੂੰ 5 ਸਾਲਾ ਮਤਰੇਈ ਧੀ ਨਾਲ ਜਬਰ-ਜ਼ਿਨਾਹ ਕਰਨ ਅਤੇ ਉਸ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤ ਦੇ ਵਿਦੇਸ਼ੀ ਨਾਗਰਿਕਾਂ ਲਈ ਵੱਡੀ ਖ਼ਬਰ, ਹੁਣ ਯਾਤਰਾ ਦੌਰਾਨ ਨਾਲ ਨਹੀਂ ਰੱਖਣਾ ਪਏਗਾ ਪੁਰਾਣਾ ਪਾਸਪੋਰਟ
ਚੀਨੀ ਡਿਪਲੋਮੈਟ ਨੇ ਕੈਨੇਡਾ ਦੇ ਪੀ.ਐੱਮ. ਲਈ ਵਰਤੇ ਇਤਰਾਜ਼ਯੋਗ ਸ਼ਬਦ, ਕੀਤਾ ਇਹ ਟਵੀਟ
NEXT STORY