ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ 16 ਸਾਲਾ ਕੁੜੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕੁੜੀ ਨਾਲ ਗੈਂਗਰੇਪ ਕੀਤਾ ਗਿਆ ਹੈ, ਉਹ ਨਾ ਬੋਲ ਸਕਦੀ ਹੈ ਅਤੇ ਨਾ ਹੀ ਸੁਣ ਸਕਦੀ ਹੈ। ਇਹੀ ਨਹੀਂ ਦਰਿੰਦਿਆਂ ਨੇ ਨਾਬਾਲਗ ਦੇ ਪਿਤਾ ਤੋਂ ਪੈਸੇ ਵਸੂਲਣ ਲਈ ਵੀਡੀਓ ਵੀ ਬਣਾ ਲਈ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਗ੍ਰੀਨ ਕਾਰਡ ਦੀ ਉਡੀਕ 'ਚ ਬੈਠੇ ਭਾਰਤੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਬਾਈਡੇਨ
ਦਿ ਐਕਸਪ੍ਰੈਸ ਟ੍ਰਿਬਿਊਨ ’ਚ ਛਪੀ ਖ਼ਬਰ ਮੁਤਾਬਕ 5 ਸ਼ੱਕੀ ਕੁੜੀ ਦਾ ਪਿਛਲੇ 3 ਮਹੀਨਿਆਂ ਤੋਂ ਯੌਨ ਸ਼ੋਸ਼ਣ ਕਰ ਰਹੇ ਸਨ। ਇੱਥੋਂ ਤੱਕ ਕਿ ਪਿਤਾ ਨੂੰ ਬਲੈਕਮੇਲ ਕਰਕੇ ਪੈਸੇ ਵਸੂਲਣ ਲਈ ਉਸ ਦੀ ਵੀਡੀਓ ਵੀ ਬਣਾਈ ਸੀ। ਜ਼ਿਲ੍ਹਾ ਪੁਲਸ ਅਧਿਕਾਰੀ ਸਯਦ ਕਰਾਰ ਹੁਸੈਨ ਨੇ ਦੱਸਿਆ ਕਿ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁੜੀ ਦੀ ਮੈਡੀਕਲ ਰਿਪੋਰਟ ’ਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਪੀੜਤਾ ਦੇ ਪਿਤਾ ਨੇ 5 ਲੋਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਾਈ ਹੈ।
ਇਹ ਵੀ ਪੜ੍ਹੋ: 12ਵੀਂ ਮੰਜ਼ਿਲ 'ਤੋਂ ਹੇਠਾਂ ਡਿੱਗਾ 5 ਸਾਲ ਦਾ ਬੱਚਾ, ਪਰਮਾਤਮਾ ਨੇ ਇੰਝ ਬਖ਼ਸ਼ੀ ਜਾਨ, ਵੇਖੋ ਵੀਡੀਓ
ਪੁਲਸ ਨੇ ਦੱਸਿਆ ਕਿ ਪੀਤੜਾ ਨੇ ਸੰਕੇਤਾਂ ਦੀ ਭਾਸ਼ਾ ਨਾਲ ਆਪਣੇ ਮਾਤਾ-ਪਿਤਾ ਸਾਹਮਣੇ ਬਲਾਤਕਾਰੀਆਂ ਨੂੰ ਪਛਾਣਿਆ। ਕੁੜੀ ਨੇ ਸੰਕੇਤਾਂ ਨਾਲ ਹੀ ਦੱਸਿਆ ਕਿ ਕੁੱਝ ੇ ਤਾਂ ਲਗਾਤਾਰ 3 ਮਹੀਨੇ ਤੱਕ ਉਸ ਨਾਲ ਰੇਪ ਕੀਤਾ। ਕੁੜੀ ਦੇ ਪਿਤਾ ਨੇ ਕਿਹਾ ਕਿ ਉਹ ਡਰ ਕਾਰਨ ਚੁੱਪ ਸਨ ਪਰ ਜਦੋਂ ਕੁੜੀ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਸ ਤੋਂ ਮਦਦ ਮੰਗੀ।
ਇਹ ਵੀ ਪੜ੍ਹੋ: ਨਾਨੇ ਦੀ ਗੋਦ ’ਚ ਖੇਡਦੀ ਨਜ਼ਰ ਆਈ ਵਾਮਿਕਾ, ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਆਸਟ੍ਰੇਲੀਆਈ ਸੂਬੇ ਤਸਮਾਨੀਆ 'ਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ
NEXT STORY