ਚਿਲੀ: ਪੂਰੀ ਦੁਨੀਆ ਕੋਰੋਨਾ ਨਾਲ ਹਰ ਦਿਨ ਜੂਝ ਰਹੀ ਹੈ ਅਤੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹੇ ਵਿਚ ਸਾਰੇ ਦੇਸ਼ਾਂ ਦੀ ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਜਨਤਾ ਤੱਕ ਜਲਦ ਤੋਂ ਜਲਦ ਵੈਕਸੀਨ ਪਹੁੰਚਾਈ ਜਾਏ ਪਰ ਚਿਲੀ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇੱਥੇ ਵੈਟਰਨਰੀ ਡਾਕਟਰ ਵੱਲੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਕੁੱਤਿਆਂ ਦੀ ਵੈਕਸੀਨ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਦਾ ਕਾਰਾ, 4 ਮਹੀਨਿਆਂ ਦੀ ਗਰਭਵਤੀ ਪ੍ਰੇਮਿਕਾ ’ਤੇ ਕੀਤਾ 60 ਵਾਰ ਚਾਕੂ ਨਾਲ ਹਮਲਾ, ਮੌਤ
ਉਤਰੀ ਚਿਲੀ ਦੇ ਸਿਹਤ ਅਧਿਕਾਰੀਆਂ ਨੇ 2 ਪਸ਼ੂਆਂ ਦੇ ਡਾਕਟਰਾਂ ਨੂੰ ਜੁਰਮਾਨਾ ਲਗਾਇਆ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਹ ਕੋਵਿਡ-19 ਤੋਂ ਬਚਾਅ ਦੇ ਨਾਮ ’ਤੇ ਲੋਕਾਂ ਨੂੰ ਕੈਨਾਈਨ ਦੇ ਟੀਕੇ ਦੇ ਰਹੇ ਸਨ। ਐਂਟੋਫਗਾਸਟਾ ਸੂਬੇ ਦੇ ਉਪ ਸਿਹਤ ਸਕੱਤਰ ਰੋਕਸਾਨਾ ਡਿਆਜ਼ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਦੇ ਕਾਰਜਕਰਤਾ ਇਕ ਜਾਣਕਾਰੀ ਮਿਲਣ ’ਤੇ ਕਲਮਾ ਸ਼ਹਿਰ ਵਿਚ ਮਾਰੀਆ ਫਰਨਾਡਾ ਮੁਨੋਜ ਦੇ ਵੈਟਰਨਰੀ ਕਲੀਨਿਕ ਗਏ ਸਨ। ਉਥੇ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸਨ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ ਤਾਂ ਮਾਸਕ ਦੀ ਜ਼ਰੂਰਤ ਨਹੀਂ ਹੈ। ਦਰਅਸਲ ਉਹ ਜਿਸ ਟੀਕੇ ਦੀ ਗੱਲ ਕਰ ਰਹੇ ਸਨ ਉਹ ਕੁੱਤਿਆਂ ਦੀ ਵੈਕਸੀਨ ਸੀ।
ਇਹ ਵੀ ਪੜ੍ਹੋ : ਹਰਿਦੁਆਰ ਮਹਾਕੁੰਭ ’ਚ ਹਿੱਸਾ ਲੈ ਕੇ ਪਰਤੇ ਨੇਪਾਲ ਦੇ ਸਾਬਕਾ ਰਾਜਾ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ
ਇਸ ਤੋਂ ਪਹਿਲਾਂ ਮੁਨੋਜ ਨੇ ਇਕ ਸਰਕਾਰੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਖ਼ੁਦ ਵੀ ਇਹ ਵੈਕਸੀਨ ਲਈ ਅਤੇ ਆਪਣੇ ਸਟਾਫ਼ ਨੂੰ ਵੀ ਦਿੱਤੀ ਹੈ। ਉਨ੍ਹਾਂ ਦਾਆਵਾ ਕੀਤਾ ਕਿ ਉਹ ਬਿਲਕੁੱਲ ਠੀਕ ਹਨ। ਉਥੇ ਹੀ ਰੋਕਸਾਨਾ ਡਿਆਜ਼ ਨੇ ਕਿਹਾ ਕਿ ਸੱਚ ਇਹ ਹੈ ਕਿ ਇਹ ਵੈਕਸੀਨ ਬੇਹੱਦ ਖ਼ਤਰਨਾਕ ਹੈ। ਡਿਆਜ਼ ਨੇ ਦੱਸਿਆ ਕਿ ਮੁਨੋਜ ਦੇ ਇਲਾਵਾ ਇਕ ਹੋਰ ਵੈਟਰਨਰੀ ਡਾਕਟਰ ਕਾਰਲੋਸ ਪਾਰਡੋ ਵੀ ਇਸ ਵੈਕਸੀਨ ਦਾ ਪ੍ਰਚਾਰ ਕਰ ਰਹੇ ਸਨ। ਮਾਮਲਾ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਨੇ ਪਾਰਡੋ ’ਤੇ 9200 ਡਾਲਰ ਅਤੇ ਮੁਨੋਜ ’ਤੇ 10,300 ਡਾਲਰ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : ਅਮਰੀਕਨ ਪੁਲਸ ਵਲੋਂ ਡਰੱਗ ਰੈਕੇਟ 'ਚ ਫੜ੍ਹੇ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀਆਂ ਦੀ ਸੂਚੀ ਜਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਧਾਰਮਿਕ ਆਜ਼ਾਦੀ ਮਾਮਲੇ 'ਚ ਅਮਰੀਕੀ ਰਿਪੋਰਟ ਤੋਂ ਭਾਰਤ ਨੂੰ ਝਟਕਾ
NEXT STORY