ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਆਪਣੇ ਅਭਿਲਾਸ਼ੀ ਮਿਜ਼ਾਈਲ ਸਿਸਟਮ ਗੋਲਡਨ ਡੋਮ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਟਰੰਪ ਦੇ ਇਸ ਐਲਾਨ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਟਰੰਪ ਦਾ ਗੋਲਡਨ ਡੋਮ ਬਾਹਰੀ ਪੁਲਾੜ ਸੰਧੀ ਦੀ ਉਲੰਘਣਾ ਕਰੇਗਾ ਅਤੇ ਵਿਸ਼ਵ ਸਥਿਰਤਾ ਲਈ ਖ਼ਤਰਾ ਪੈਦਾ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ-ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ CPEC ਦਾ ਵਿਸਥਾਰ ਕਰਨ ਲਈ ਸਹਿਮਤ
ਚੀਨ ਮੰਗ ਕਰ ਰਿਹਾ ਹੈ ਕਿ ਅਮਰੀਕਾ ਪੁਲਾੜ-ਅਧਾਰਤ ਮਿਜ਼ਾਈਲ ਰੱਖਿਆ ਪ੍ਰਣਾਲੀ ਲਈ ਆਪਣੀਆਂ ਯੋਜਨਾਵਾਂ ਨੂੰ ਤਿਆਗ ਦੇਵੇ। ਇੱਥੇ ਦੱਸ ਦਈਏ ਕਿ ਟਰੰਪ ਵੱਲੋਂ ਐਲਾਨੇ ਗੋਲਡਨ ਡੋਮ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 175 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ। ਗੋਲਡਨ ਡੋਮ ਦਾ ਮੁੱਖ ਉਦੇਸ਼ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਪੈਦਾ ਹੋਣ ਖਤਰੇ ਤੋਂ ਅਮਰੀਕਾ ਦੀ ਰੱਖਿਆ ਕਰਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡੋਮ ਇਜ਼ਰਾਈਲ ਦੇ ਆਇਰਨ ਡੋਮ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਹੋਵੇਗਾ। ਟਰੰਪ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਪ੍ਰਾਜੈਕਟ ਲਈ ਅਖੀਰੀ ਡਿਜ਼ਾਈਨ ਦੀ ਚੋਣ ਕਰ ਲਈ ਹੈ। ਟਰੰਪ ਮੁਤਾਬਕ ਗੋਲਡਨ ਡੋਮ ਅਮਰੀਕਾ ਦੀ ਰੱਖਿਆ ਕਰੇਗਾ ਅਤੇ ਕੈਨੇਡਾ ਨੇ ਵੀ ਇਸ ਪ੍ਰਾਜੈਕਟ ਵਿਚ ਦਿਲਚਸਪੀ ਦਿਖਾਈ ਹੈ। ਹਾਲਾਂਕਿ ਕੈਨੇਡੀਅਨ ਪ੍ਰਧਾਨ ਮਾਰਕ ਕਾਰਨੀ ਨੇ ਇਸ ਸਬੰਧ ਵਿਚ ਕੋਈ ਟਿੱਪਣੀ ਨਹੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ CPEC ਦਾ ਵਿਸਥਾਰ ਕਰਨ ਲਈ ਸਹਿਮਤ
NEXT STORY