ਬੀਜਿੰਗ (ਏਜੰਸੀ)— ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਆਟੋਨੋਮਜ਼ ਖੇਤਰ ਵਿਚ ਮੰਗਲਵਾਰ ਨੂੰ ਸ਼ੁਰੂ ਹੋਈ ਜੰਗਲੀ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਅੱਗ ਨੂੰ ਬੁਝਾਉਣ ਲਈ ਲੱਗਭਗ 1,000 ਅੱਗ ਬੁਝਾਊ ਕਰਮੀਆਂ ਨੂੰ ਭੇਜਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰਾਂ ਮੁਤਾਬਕ ਹਿੰਗਗਨ ਲੀਗ ਦੇ ਸ਼ਹਿਰ ਅਰਕਸਾਨ ਦੇ ਹੌਸੈਂਗੂ ਜੰਗਲੀ ਫਾਰਮ ਵਿਚ ਅੱਗ ਲੱਗ ਗਈ। ਆਟੋਨੋਮਜ਼ ਖੇਤਰ ਦੇ ਜੰਗਲ ਫਾਇਰ ਸਟੇਸ਼ਨ ਤੋਂ ਤਕਰੀਬਨ 450 ਅੱਗ ਬੁਝਾਉ ਕਰਮੀ ਅਤੇ ਹੋਰ 500 ਸਥਾਨਕ ਅਗ ਬੁਝਾਊ ਕਰਮੀਆਂ ਨੂੰ ਭੇਜਿਆ ਗਿਆ ਹੈ। ਇਕ ਹਵਾਈ ਸਰਵੇਖਣ ਮੁਤਾਬਕ ਅੱਗ ਦਾ ਘੇਰਾ ਲੱਗਭਗ 18 ਕਿਲੋਮੀਟਰ ਹੈ। ਅੱਗ ਬੁਝਾਉਣ ਲਈ ਦੋ ਹੈਲੀਕਾਪਟਰ ਵੀ ਭੇਜੇ ਗਏ ਹਨ।
ਸ਼੍ਰੀਲੰਕਾ : ਗੈਰ ਕਾਨੂੰਨੀ ਵੀਜ਼ਾ ਰੱਖਣ ਦੇ ਦੋਸ਼ 'ਚ ਦੋ ਭਾਰਤੀ ਗ੍ਰਿਫਤਾਰ
NEXT STORY