ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਦੋ ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਗਏ ਹਨ। ਵੇਲੀਕਾਡਾ ਥਾਣੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਕਿ ਦੋ ਭਾਰਤੀ ਜਿਨ੍ਹਾਂ ਦੀ ਉਮਰ 28 ਅਤੇ 32 ਸਾਲ ਹੈ ਨੂੰ ਰਾਜਗਿਰੀਆ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲ ਕਾਨੂੰਨੀ ਵੀਜ਼ਾ ਨਹੀਂ ਸੀ।
ਪੁਲਸ ਨੇ ਦੱਸਿਆ ਕਿ ਦੋਵੇਂ ਭਾਰਤੀ ਨਾਗਰਿਕਾਂ ਨੂੰ ਅਲੁਤਕਾਡੇ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਬੀਤੇ ਹਫਤੇ ਵੀ ਇਨ੍ਹਾਂ ਦੋਸ਼ਾਂ ਵਿਚ 13 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿਚ ਇਕ ਭਾਰਤੀ ਨਾਗਰਿਕ ਵੀ ਸ਼ਾਮਲ ਸੀ। ਗ੍ਰਿਫਤਾਰ ਕੀਤੇ ਗਏ ਹੋਰ ਲੋਕਾਂ ਵਿਚ 10 ਨਾਈਜੀਰੀਆਈ, ਇਕ ਈਰਾਕੀ ਅਤੇ ਇਕ ਥਾਈਲੈਂਡ ਵਸਨੀਕ ਸ਼ਾਮਲ ਹੈ।
ਯੂ. ਕੇ. : ਸਿੱਖ ਕੌਂਸਲ ਦੀਆਂ ਚੋਣਾਂ 'ਚ ਨਵੀਂ ਕਮੇਟੀ ਦਾ ਹੋਇਆ ਗਠਨ
NEXT STORY