ਬੀਜਿੰਗ (ਭਾਸ਼ਾ): ਚੀਨ ਨੇ ਸ਼ੁੱਕਰਵਾਰ ਨੂੰ 13 ਉਪਗ੍ਰਹਿਆਂ ਨੂੰ ਸਫਲਤਾਪੂਰਵਕ ਪੰਧਾਂ ਵਿਚ ਸਥਾਪਿਤ ਕੀਤਾ। ਇਹਨਾਂ ਵਿਚ 10 ਉਪਗ੍ਰਹਿ ਅਰਜਨਟੀਨਾ ਦੇ ਹਨ ਅਤੇ ਇਸ ਨੂੰ ਵਿਦੇਸ਼ੀ ਉਪਗ੍ਰਹਿਆਂ ਦੀ ਸਭ ਤੋਂ ਵੱਡੀ ਲਾਂਚ ਮੰਨਿਆ ਜਾ ਰਿਹਾ ਹੈ ਜੋ ਇਸ ਕਮਿਊਨਿਸਟ ਦੇਸ਼ ਨੂੰ ਕਰੋੜਾਂ ਡਾਲਰ ਦਿਵਾ ਸਕਦਾ ਹੈ। ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਰਿਪੋਰਟ ਦੇ ਮੁਤਾਬਕ, 'ਲੌਂਗ ਮਾਰਚ-6' ਰਾਕੇਟ ਨੇ ਉਪਗ੍ਰਹਿਆਂ ਦੇ ਨਾਲ ਸ਼ਾਂਗਸੀ ਸੂਬੇ ਦੇ ਤਾਯੁਨ ਉਪਗ੍ਰਹਿ ਲਾਂਚ ਕੇਂਦਰ ਤੋਂ ਉਡਾਣ ਭਰੀ। ਇਹਨਾਂ ਉਪਗ੍ਰਹਿਆਂ ਵਿਚ ਅਰਜਨਟੀਨਾ ਦੀ ਕੰਪਨੀ 'ਸੈਟੇਲੌਜਿਕ' ਵੱਲੋਂ ਬਣਾਏ 10 ਵਪਾਰਕ ਰਿਮੋਟ ਸੈਂਸਿੰਗ ਉਪਗ੍ਰਹਿ ਵੀ ਸ਼ਾਮਲ ਸਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਵਿਕਟੋਰੀਆ 'ਚ ਲਗਾਤਾਰ 7ਵੇਂ ਦਿਨ ਕੋਰੋਨਾ ਦੇ ਜ਼ੀਰੋ ਮਾਮਲੇ
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਲਾਂਚ ਲੌਂਗ ਮਾਰਚ ਰਾਕੇਟ ਸ਼੍ਰੇਣੀ ਦੀ 351ਵੀਂ ਲਾਂਚ ਸੀ। ਗੌਰਤਲਬ ਹੈ ਕਿ ਪਿਛਲੇ ਸਾਲ ਅਧਿਕਾਰੀਆਂ ਨੇ ਕਿਹਾ ਸੀ ਕਿ ਚੀਨ ਸੈਟੇਲੌਜਿਕ ਦੇ ਲਈ 90 ਪ੍ਰਿਥਵੀ ਨਿਗਰਾਨੀ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਰਜਨਟੀਨਾ ਦੇ ਨਾਲ ਹੋਏ ਸਮਝੌਤੇ ਦੇ ਆਰਥਿਕ ਪੱਖ ਦੇ ਬਾਰੇ ਵਿਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਗ੍ਰੇਟ ਵਾਲ ਕੰਪਨੀ ਦੇ ਉਪ ਪ੍ਰਧਾਨ ਫੂ ਝਿਹੇਂਗ ਨੇ ਚੀਨ ਦੇ ਅਖ਼ਬਾਰ ਨੂੰ ਪਿਛਲੇ ਸਾਲ ਕਿਹਾ ਸੀ ਕਿ ਇਹ ਸਮਝੌਤਾ ਕਰੋੜਾਂ ਅਮਰੀਕੀ ਡਾਲਰ ਦਾ ਹੈ।
ਆਸਟ੍ਰੇਲੀਆ : ਵਿਕਟੋਰੀਆ 'ਚ ਲਗਾਤਾਰ 7ਵੇਂ ਦਿਨ ਕੋਰੋਨਾ ਦੇ ਜ਼ੀਰੋ ਮਾਮਲੇ
NEXT STORY