ਗੈਜੇਟ ਡੈਸਕ - ਟੈਕਨਾਲੋਜੀ ਦੇ ਖੇਤਰ 'ਚ ਆਪਣੀ ਪਛਾਣ ਬਣਾਉਣ ਵਾਲੀ ਕੰਪਨੀ OnePlus ਜਲਦੀ ਹੀ ਆਪਣਾ ਨਵਾਂ ਸਮਾਰਟਫੋਨ OnePlus 15T ਲਾਂਚ ਕਰਨ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਹੈਂਡਸੈੱਟ ਨੂੰ ਇਸ ਮਹੀਨੇ ਦੇ ਅਖੀਰ 'ਚ ਚੀਨ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਹਾਲ ਹੀ 'ਚ ਇਸ ਦੇ ਕਈ ਖਾਸ ਸਪੈਸੀਫਿਕੇਸ਼ਨਸ ਅਤੇ ਫੀਚਰਸ ਦਾ ਖੁਲਾਸਾ ਕੀਤਾ ਹੈ।
ਡਿਜ਼ਾਈਨ ਅਤੇ ਕਲਰ ਆਪਸ਼ਨਸ
OnePlus 15T ਤਿੰਨ ਆਕਰਸ਼ਕ ਰੰਗਾਂ 'ਚ ਉਪਲਬਧ ਹੋਵੇਗਾ: 'ਹੀਲਿੰਗ ਵਾਈਟ ਚਾਕਲੇਟ', 'ਪਿਓਰ ਕੋਕੋਆ' (ਬ੍ਰਾਊਨ) ਅਤੇ 'ਰਿਲੈਕਸਿੰਗ ਮਾਚਾ'(ਗ੍ਰੀਨ)। ਖਾਸ ਗੱਲ ਇਹ ਹੈ ਕਿ ਇਸ ਦੇ ਵਾਈਟ ਕਲਰ ਵੇਰੀਐਂਟ ਦੇ ਪਿੱਛੇ 'ਗਲਾਸ ਫਾਈਬਰ' ਪੈਨਲ ਦਿੱਤਾ ਜਾਵੇਗਾ। ਫੋਨ 'ਚ ਇਕ ਮੈਟਲ ਫਰੇਮ ਅਤੇ ਸਕੁਏਅਰ ਸ਼ੇਪ ਵਾਲਾ ਰੀਅਰ ਕੈਮਰਾ ਮੋਡੀਊਲ ਹੋਵੇਗਾ
ਡਿਸਪਲੇਅ ਅਤੇ ਬਿਲਡ ਕੁਆਲਿਟੀ
ਇਸ ਸਮਾਰਟਫੋਨ 'ਚ ਲਗਭਗ 6.32-ਇੰਚ ਦੀ ਡਿਸਪਲੇਅ ਹੋਵੇਗੀ, ਜਿਸ ਦੇ ਬੇਜ਼ਲ ਸਿਰਫ 1.1mm ਮੋਟੇ ਹੋਣਗੇ। ਸੈਲਫੀ ਕੈਮਰੇ ਲਈ ਇਸ 'ਚ ਹੋਲ ਪੰਚ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 50:50 ਵੇਟ ਡਿਸਟ੍ਰੀਬਿਊਸ਼ਨ ਦੇ ਨਾਲ ਆਵੇਗਾ ਅਤੇ ਇਸਦੀ ਚੌੜਾਈ 71.82mm ਹੋਵੇਗੀ, ਜੋ ਇਸਨੂੰ ਕਾਫ਼ੀ ਕੰਪੈਕਟ ਬਣਾਉਂਦੀ ਹੈ।
ਹੋਰ ਪ੍ਰਮੁੱਖ ਫੀਚਰਜ਼ :-
ਕੈਮਰਾ
- ਇਸ 'ਚ ਡੁਅਲ ਰੀਅਰ ਕੈਮਰਾ ਯੂਨਿਟ ਅਤੇ ਇਕ LED ਫਲੈਸ਼ ਹੋਵੇਗੀ।
ਬਟਨ
- ਫੋਨ ਦੇ ਸੱਜੇ ਪਾਸੇ ਪਾਵਰ ਅਤੇ ਵਾਲਿਊਮ ਬਟਨ ਹੋਣਗੇ, ਜਦਕਿ ਖੱਬੇ ਪਾਸੇ ਇਕ 'Plus Key' ਹੋ ਸਕਦੀ ਹੈ।
ਮਜ਼ਬੂਤੀ
- ਇਹ ਫੋਨ ਧੂੜ ਅਤੇ ਪਾਣੀ ਤੋਂ ਬਚਾਅ ਲਈ IP66, IP68, IP69 ਅਤੇ IP69K ਰੇਟਿੰਗ ਦੇ ਨਾਲ ਆਵੇਗਾ।
ਵਰਤਮਾਨ 'ਚ, OnePlus 15T ਚੀਨ ਵਿੱਚ ਕੰਪਨੀ ਦੀ ਵੈੱਬਸਾਈਟ ਅਤੇ ਓਪੋ (Oppo) ਆਨਲਾਈਨ ਸਟੋਰ ਰਾਹੀਂ ਪ੍ਰੀ-ਆਰਡਰ ਲਈ ਉਪਲਬਧ ਹੈ।
Instagram ਹੋਇਆ ਠੱਪ ! ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਪਰੇਸ਼ਾਨ, ਨਹੀਂ ਲੋਡ ਹੋਈ ਫੀਡ
NEXT STORY