ਬੀਜਿੰਗ (ਏਜੰਸੀ)- ਚੀਨ ਦੀ ਰਾਜਧਾਨੀ ਵਿਚ ਸੋਮਵਾਰ ਨੂੰ ਇਕ ਸਕੂਲ ਨੇੜੇ ਚਾਕੂ ਨਾਲ ਕੀਤੇ ਹਮਲੇ ਵਿਚ 3 ਬੱਚਿਆਂ ਸਮੇਤ 5 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਮਲਾ ਬੀਜਿੰਗ ਦੇ ਉੱਤਰ-ਪੱਛਮੀ ਹੈਡੀਅਨ ਜ਼ਿਲ੍ਹੇ ਵਿੱਚ ਦੁਪਹਿਰ ਦੇ ਸਮੇਂ ਹੋਇਆ ਅਤੇ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਵਿਅਕਤੀ ਟੈਂਗ (50) ਨੂੰ ਘਟਨਾ ਸਥਾਨ 'ਤੇ ਹਿਰਾਸਤ ਵਿਚ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਿਆਨ ਮੁਤਾਬਕ ਹਮਲਾ ਇਕ ਮਸ਼ਹੂਰ ਪ੍ਰਾਇਮਰੀ ਸਕੂਲ ਨੇੜੇ ਹੋਇਆ।
ਇਹ ਵੀ ਪੜ੍ਹੋ: ਕਮਲਾ ਹੈਰਿਸ ਦੇ ਸਮਰਥਨ 'ਚ ਉਤਰੀ ਮਿਸ਼ੇਲ ਉਬਾਮਾ, ਪੁਰਸ਼ਾਂ ਨੂੰ ਕੀਤੀ ਖ਼ਾਸ ਅਪੀਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਦੋ ਵਿਦਿਆਰਥੀ ਜ਼ਮੀਨ 'ਤੇ ਪਏ ਦਿਖਾਈ ਦੇ ਰਹੇ ਹਨ ਅਤੇ ਇਕ ਹੋਰ ਤਸਵੀਰ 'ਚ ਖੂਨ ਨਾਲ ਲੱਥਪੱਥ ਇਕ ਵਿਅਕਤੀ ਵੀ ਜ਼ਮੀਨ 'ਤੇ ਪਿਆ ਨਜ਼ਰ ਆ ਰਿਹਾ ਹੈ। ਇਸ ਸਾਲ ਹੁਣ ਤੱਕ ਚੀਨ 'ਚ ਚਾਕੂ ਨਾਲ ਹਮਲੇ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਹਮਲੇ ਸਕੂਲੀ ਬੱਚਿਆਂ 'ਤੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਸ਼ੰਘਾਈ ਵਿੱਚ ਇੱਕ ਸੁਪਰਮਾਰਕੀਟ ਵਿੱਚ ਚਾਕੂ ਨਾਲ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ। ਚੀਨ ਵਿੱਚ ਨਿੱਜੀ ਬੰਦੂਕ ਰੱਖਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਨਤੀਜੇ ਵਜੋਂ, ਚਾਕੂ ਅਤੇ ਘਰੇਲੂ ਵਿਸਫੋਟਕ ਸਮੱਗਰੀ ਹੁਣ ਇੱਥੇ ਸਭ ਤੋਂ ਆਮ ਹਥਿਆਰ ਬਣ ਗਏ ਹਨ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਅਜਿਹੀ, ਜ਼ਮੀਨ 'ਤੇ ਪਏ ਪੈਸਿਆਂ ਨਾਲ ਖ਼ਰੀਦੀ ਲਾਟਰੀ ਤੇ ਹੋ ਗਏ ਮਾਲਾ-ਮਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Biden ਨੇ ਵ੍ਹਾਈਟ ਹਾਊਸ 'ਚ ਮਨਾਈ Diwali, ਜਗਾਇਆ ਦੀਵਾ
NEXT STORY