'ਬੀਜਿੰਗ (ਬਿਊਰੋ): ਚੀਨ ਵਿਚ ਜਾਰੀ ਕੋਰੋਨਾਵਾਇਰਸ ਦੇ ਕਹਿਰ ਦੇ ਵਿਚ ਹੁਣ ਬਰਡ ਫਲੂ ਦੇ ਫੈਲਣ ਦੀ ਖਬਰ ਹੈ। ਇੱਥੇ ਹੁਨਾਨ ਸੂਬੇ ਵਿਚ ਸ਼ੁਆਂਗ ਕਿੰਗ ਜ਼ਿਲੇ ਵਿਚ ਇਕ ਫਾਰਮ ਵਿਚ ਬਰਡ ਫਲੂ ਦੇ ਖਤਰਨਾਕ ਹਮਲੇ ਦੀ ਖਬਰ ਹੈ। ਇਹ ਹੁਬੇਈ ਸੂਬੇ ਦੀ ਦੱਖਣੀ ਸਰਰੱਦ 'ਤੇ ਸਥਿਤ ਹੈ।ਜ਼ਿਕਰਯੋਗ ਹੈ ਕਿ ਚੀਨ ਦਾ ਹੁਬੇਈ ਸੂਬਾ ਕੋਰੋਨਾਵਾਇਰਸ ਦਾ ਕੇਂਦਰ ਹੈ। ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 304 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਚੀਨ ਦੇ ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਮੰਤਰਾਲੇ ਦੇ ਇਕ ਬਿਆਨ ਮੁਤਾਬਕ ਸ਼ਿਆਂਗ ਸ਼ਹਿਰ ਦੇ ਫਾਰਮ ਵਿਚ H5N1 ਵਾਇਰਸ ਕਾਰਨ 7,850 ਮੁਰਗੀਆਂ ਵਿਚੋਂ 4,500 ਦੀ ਮੌਤ ਹੋ ਗਈ ਹੈ। ਭਾਵੇਂਕਿ ਹਾਲੇ ਤੱਕ ਕਿਸੇ ਵੀ ਮਨੁੱਖ ਦੇ H5N1 ਤੋਂ ਪ੍ਰਭਾਵਿਤ ਹੋਣ ਦੀ ਖਬਰ ਨਹੀਂ ਹੈ। ਅਧਿਕਾਰੀਆਂ ਨੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਤਕਰੀਬਨ 17,800 ਮੁਰਗੀਆਂ ਦਾ ਨਿਪਟਾਰਾ ਕੀਤਾ ਹੈ। H5N1 ਕਿਸਮ ਦਾ ਬਰਡ ਫਲੂ ਵਾਇਰਸ ਮਨੁੱਖਾਂ ਨੂੰ ਇਨਫੈਕਟਿਡ ਕਰਨ ਅਤੇ ਉਹਨਾਂ ਵਿਚ ਗੰਭੀਰ ਲੱਛਣ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਪਿਛਲੇ ਸਾਲ ਪੂਰਬੀ ਉੱਤਰੀ ਲਿਆਓਨਿੰਗ ਸੂਬੇ ਦੇ ਇਕ ਪੋਲਟਰੀ ਫਾਰਮ ਵਿਚ ਇਸੇ ਤਰ੍ਹਾਂ ਦਾ ਪ੍ਰਕੋਪ ਫੈਲਿਆ ਸੀ। ਬਰਡ ਫਲੂ ਦਾ ਪ੍ਰਕੋਪ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਚੀਨੀ ਅਧਿਕਾਰੀ ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਭਰਪੂਰ ਕੋਸ਼ਿਸ਼ ਕਰ ਰਹੇ ਹਨ।
ਰੂਸ 'ਚ ਕੈਫੇ ਦੀ ਛੱਤ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਹੋਰ 4 ਜ਼ਖਮੀ
NEXT STORY