ਬੀਜਿੰਗ (ਬਿਊਰੋ)— ਅੱਜ ਦੇ ਸਮੇਂ ਵਿਚ ਲੋਕਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਅਜਿਹਾ ਹੀ ਦਿਲਚਸਪ ਮੁਕਾਬਲਾ ਚੀਨ ਦੇ ਹੁਨਾਨ ਸੂਬੇ ਵਿਚ ਕਰਵਾਇਆ ਗਿਆ। ਇੱਥੇ ਸੋਮਵਾਰ (9 ਜੁਲਾਈ) ਨੂੰ ਮਿਰਚਾਂ ਖਾਣ ਦਾ ਇਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਇਕ ਸ਼ਖਸ 68 ਸੈਕੰਡ ਵਿਚ 50 ਕੌੜੀਆਂ ਮਿਰਚਾਂ ਖਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦਾ ਹੁਨਾਨ ਸੂਬਾ ਮਸਾਲੇਦਾਰ ਚੀਜ਼ਾਂ ਪ੍ਰਤੀ ਲੋਕਾਂ ਦੀ ਪਸੰਦ ਲਈ ਜਾਣਿਆ ਜਾਂਦਾ ਹੈ। ਮੁਕਾਬਲੇ ਲਈ ਮਿਰਚਾਂ ਵੀ ਮੈਕਸੀਕੋ ਦੀਆਂ ਸਨ। ਇਸ ਖਾਸ ਕਿਸਮ ਦੀ ਮਿਰਚ ਨੂੰ ਟਬੈਸਕੋ ਚਿਲੀ ਪੇਪਰਸ (tabasco chilli peppers) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਨਾਲ ਮਸ਼ਹੂਰ ਟਬੈਸਕੋ ਸੌਸ ਵੀ ਬਣਾਈ ਜਾਂਦੀ ਹੈ। ਮਿਰਚਾਂ ਖਾਣ ਦੇ ਮੁਕਾਬਲੇ ਵਿਚ ਟੈਂਗ ਸ਼ੁਆਇਹੁਈ ਨਾਮ ਦਾ ਸ਼ਖਸ ਜੇਤੂ ਰਿਹਾ। ਇਨਾਮ ਦੇ ਰੂਪ ਵਿਚ ਉਸ ਨੂੰ 24 ਕੈਰੇਟ ਸੋਨੇ ਦਾ 3 ਗ੍ਰਾਮ ਦਾ ਸਿੱਕਾ ਦਿੱਤਾ ਗਿਆ।
ਹੁਨਾਨ ਵਿਚ ਇਹ ਮੁਕਾਬਲਾ ਬੀਤੇ ਸਾਲ ਵੀ ਆਯੋਜਿਤ ਕੀਤਾ ਗਿਆ ਸੀ। ਇਸ ਵਾਰ ਜ਼ਿਆਦਾ ਲੋਕ ਪਹੁੰਚੇ ਸਨ। ਇਸ ਵਾਰ ਹੋਏ ਮੁਕਾਬਲੇ ਵਿਚ ਹਰ ਮੁਕਾਬਲੇਬਾਜ਼ ਨੂੰ ਪਲੇਟ ਭਰ ਕੇ 50-50 ਤਿੱਖੀਆਂ ਟਬੈਸਕੋ ਮਿਰਚਾਂ ਦਿੱਤੀਆਂ ਗਈਆਂ ਸਨ। ਪਰ 9 ਹੋਰ ਮੁਕਾਬਲੇਬਾਜ਼ਾਂ ਵਿਚ ਸ਼ਾਮਲ ਸ਼ੁਆਇਹੁਈ ਨੇ ਜਿੱਤ ਦਰਜ ਕੀਤੀ। ਮੁਕਾਬਲੇ ਦੌਰਾਨ ਸਾਰੇ ਹਿੱਸੇਦਾਰਾਂ ਨੂੰ ਪਾਣੀ ਨਾਲ ਭਰੇ ਇਕ ਤਲਾਬ ਵਿਚ ਬਿਠਾਇਆ ਗਿਆ ਸੀ। ਤਲਾਬ ਵਿਚ ਮਿਰਚਾਂ ਵੀ ਤੈਰ ਰਹੀਆਂ ਸਨ ਪਰ ਇਹ ਇੰਨੀਆਂ ਕੌੜੀਆਂ ਨਹੀਂ ਸਨ ਜਿੰਨੀਆਂ ਕਿ ਕੌੜੀਆਂ ਮਿਰਚਾਂ ਉਨ੍ਹਾਂ ਨੂੰ ਪਲੇਟ ਵਿਚ ਦਿੱਤੀਆਂ ਗਈਆਂ ਸਨ। ਦੱਸਣਯੋਗ ਹੈ ਕਿ ਇਹ ਮੁਕਾਬਲਾ ਡਾਕਟਰਾਂ ਦੀ ਦੇਖਰੇਖ ਹੇਠ ਕਰਵਾਇਆ ਗਿਆ।
ਹਰ ਉਮਰ 'ਚ ਮਰਦਾਨਾ ਤਾਕਤ ਹਾਸਲ ਕਰਨ ਲਈ ਅਪਣਾਓ ਸ਼ਰਮਣ ਹੈਲਥ ਕੇਅਰ ਦਾ ਇਹ ਇਲਾਜ
NEXT STORY